smart_guri
Elite
ਆਹ ਵੇਖੋ ! ਦੁਸ਼ਟੋ !! ਇਹ ਹੈ ਪੰਜਾਬ ....ਸਿੱਖਾਂ ਦੇ ਇਸ਼ਟ 'ਤੇ ਹਮਲੇ ਹੋਣੇ ਸ਼ੁਰੂ ਹੋਏ ਤਾਂ ਮੁਸਲਿਮ ਵੀਰ ਵੀ ਆ ਕੇ ਰਾਤਾਂ ਨੂੰ ਗੁਰਦੁਆਰਿਆਂ ਦੀ ਰਾਖੀ ਬੈਠ ਗਏ (ਇਹ ਤਸਵੀਰ ਮਲੇਰਕੋਟਲਾ ਨੇੜਲੇ ਇੱਕ ਪਿੰਡ ਦੀ ਹੈ) ....ਜਿਥੇ ਲੋਕਾਂ ਦੀ ਭਾਈਚਾਰਕ ਸਾਂਝ ਏਨੀ ਗੜੁਚ ਹੋਵੇ, ਉਥੇ ਹਰ ਸਾਜਿਸ਼ ਨਾਕਾਮ ਹੋ ਜਾਵੇਗੀ....ਹੱਥ ਜੋੜਕੇ ਬੇਨਤੀ ਹੈ ਕਿ ਭਾਰਤ ਦੇ ਸਭ ਤੋਂ ਮਜਬੂਤ ਭਾਈਚਾਰੇ ਵਾਲੇ ਪੰਜਾਬ ਨੂੰ, ਆਪਣੀ ਸਿਆਸਤ ਲਈ ਅੱਗ ਦਾ ਬੂਥੇ ਨਾ ਦਿਓ ....ਤੁਸੀਂ ਤਾਂ ਦੁਨੀਆਂ ਵਿਚ ਇਨਾਂ ਤਸਵੀਰਾਂ ਦੀ ਪੇਸ਼ਕਾਰੀ ਕਰੋ ਕਿ ਕਿਵੇਂ ਮਜ਼ਹਬ ਰੂਹਾਨੀ ਰਿਸ਼ਤੇ ਨਿਭਾਉਂਦੇ ਨੇ, ਇਹ ਪੰਜਾਬ ਤੋਂ ਸਿੱਖੋ, ਪਰ ਤੁਸੀਂ ਤੇ ਇਸ ਨੂੰ ਤੰਦੂਰ ਬਣਾਉਣ ਦੀ ਸੋਚ ਬੈਠੇ ਓ....ਸਿੱਖ ਵੀਰ ਵੀ ਇਸ ਤਸਵੀਰ ਤੋਂ ਸਬਕ ਲੈਣ ਤੇ ਗੱਲ ਸਰਕਾਰ ਤੇ ਨੰਬਰਦਾਰ 'ਤੇ ਛੱਡਣ ਦੀ ਥਾਂ, ਆਪਣੇ ਇਸ਼ਟਗਾਹ ਦੀ ਹਿਫ਼ਾਜ਼ਤ ਆਪਣੇ ਹੱਥਾਂ 'ਚ ਲੈ ਕੇ ਹਰ ਸਾਜਿਸ਼ ਨੂੰ ਨਾਕਾਮ ਕਰਨ !!!!!!!!!
-ਮਿੰਟੂ ਗੁਰੂਸਰੀਆ
-ਮਿੰਟੂ ਗੁਰੂਸਰੀਆ