PUNJABI language on 10TH PLACE...


duਨੀਆਂ-ਭਰ ’ਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ’ਚ ‘ਪੰਜਾਬੀ’ ਦਸਵੀਂ ਵੱਡੀ ਭਾਸ਼ਾ ਬਣੀ, ਸੰਯੁਕਤ ਰਾਸ਼ਟਰ ਨੇ ਕੀਤਾ ਇੰਕਸਾਫ਼

ਹੁਣ ਤੱਕ ਪੰਜਾਬੀ ਲੁਪਤ ਹੁੰਦੀਆਂ ਭਾਸ਼ਾਵਾਂ ਵਿਚ ਸ਼ਾਮਲ ਹੋ ਜਾਣ ਕਾਰਨ ਪੈਦਾ ਕੀਤੇ ਜਾ ਰਹੇ ਸ਼ੰਕਿਆਂ ਨੂੰ ਰੋਕ ਲਗਾਉਂਦਿਆਂ ਸੰਯੁਕਤ ਰਾਸ਼ਟਰ ਦੁਆਰਾ ਇਸ ਭਾਸ਼ਾ ਨੂੰ ਦੁਨੀਆਂ ਦੀ 10ਵੀਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਐਲਾਨ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਦੁਨੀਆਂ ਦੀਆਂ 6900 ਭਾਸ਼ਾਵਾਂ ਜੋ ਮਾਨਤਾ ਪ੍ਰਾਪਤ ਹਨ, ਦੇ ਪ੍ਰਾਪਤ ਕੀਤੇ ਗਏ ਅੰਕੜਿਆਂ ਤੋਂ ਇਹ ਤੱਥ ਕੱਢਿਆ ਗਿਆ ਹੈ ਕਿ ਦੁਨੀਆਂ ਦੇ 161 ਮੁਲਕਾਂ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 150 ਮਿਲੀਅਨ ਦੇ ਕਰੀਬ ਹੈ। ਇਸ ਮਹੱਤਵਪੂਰਨ ਐਲਾਨ ਨਾਲ ਕੁਝ ਲੋਕਾਂ ਵੱਲੋਂ ਮਹਿਸੂਸ ਕੀਤਾ ਜਾ ਰਿਹਾ ਇਹ ਤੌਖਲਾ ਕਿ ਪੰਜਾਬੀ ਭਾਸ਼ਾ ਦਿਨੋ-ਦਿਨ ਮਰ ਰਹੀ ਹੈ ਤੇ ਇਹ ਹੌਲੀ-ਹੌਲੀ ਖਤਮ ਹੋ ਜਾਏਗੀ, ਵੀ ਕਾਫੀ ਹੱਦ ਤੀਕ ਦੂਰ ਹੋ ਜਾਂਦਾ ਹੈ।

ਸੰਯੁਕਤ ਰਾਸ਼ਟਰ ਸੰਘ ਦੇ ਮਾਹਿਰਾਂ ਨੇ ਵੱਖ-ਵੱਖ ਦੇਸ਼ਾਂ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ 'ਤੇ ਇਹ ਸਿੱਟਾ ਕੱਢਿਆ ਹੈ ਜੋ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ। ਸਾਰੇ ਕੈਨੇਡਾ ਵਿਚ ਪੰਜਾਬੀ ਭਾਸ਼ਾ ਛੇਵੀਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ। ਇਸ ਦੇ ਵੈਨਕੂਵਰ ਖਿੱਤੇ ਵਿਚ ਇਹ ਅੰਗਰੇਜ਼ੀ ਤੇ ਚੀਨੀ ਭਾਸ਼ਾ ਤੋਂ ਬਾਦ ਤੀਸਰੇ ਨੰਬਰ 'ਤੇ ਬੋਲੀ ਜਾਣ ਵਾਲੀ ਭਾਸ਼ਾ ਹੈ। ਉਥੋਂ ਦੇ ਸ਼ਹਿਰਾਂ ਸਰੀ ਤੇ ਐਬਟਸਫੋਰਡ ਵਿਚ ਤਾਂ ਇਸ ਦਾ ਦੂਸਰਾ ਸਥਾਨ ਹੈ। ਇਧਰ ਟੋਰਾਂਟੋ ਖੇਤਰ ਦੇ ਸ਼ਹਿਰਾਂ ਬਰੈਂਪਟਨ ਤੇ ਮਿੱਸੀਸਾਗਾ ਵਿਚ ਵੀ ਪੰਜਾਬੀਆਂ ਦੀ ਬਹੁ-ਗਿਣਤੀ ਹੋਣ ਕਾਰਨ ਇਥੇ ਇਹ ਦੂਸਰੀ ਭਾਸ਼ਾ ਬਣੀ ਹੋਈ ਹੈ। ਇਥੇ ਸਪਰਿੰਗਡੇਲ ਏਰੀਆ ਜਿਸ ਨੂੰ ਕਈ ਵਾਰੀ ਮਖੌਲ ਵਜੋਂ ‘ਸਿੰਘਡੇਲ‘ ਵੀ ਕਹਿ ਲਿਆ ਜਾਂਦਾ ਹੈ, ਵਿਚ ਇਸ ਦਾ ਦਰਜਾ ਦੂਜੀ ਭਾਸ਼ਾ ਤੋਂ ਵੀ ਕੁਝ ਵਧੇਰੇ ਜਾਪਦਾ ਹੈ, ਬੇਸ਼ਕ ਪਹਿਲੀ ਭਾਸ਼ਾ ਅੰਗਰੇਜ਼ੀ ਹੀ ਹੈ। ਪੰਜਾਬੀ-ਭਾਈਚਾਰੇ ਲਈ ਇਹ ਬੜੀ ਖੁਸ਼ੀ ਵਾਲੀ ਹੈ ਕਿ ਇਥੇ ਕੈਨੇਡਾ ਦੀ ਪਾਰਲੀਮੈਂਟ ਵਿਚ ਅੱਠ ਪੰਜਾਬੀ ਬੋਲਦੇ ਮੈਂਬਰ ਪਾਰਲੀਮੈਂਟ ਹਨ।

ਬਰਿਟਿਸ਼ ਕੋਲੰਬੀਆ ਦੀ ਅਸੈਂਬਲੀ ਵਿਚ ਛੇ ਮੈਂਬਰ ਪੰਜਾਬੀ-ਭਾਸ਼ਾਈ ਹਨ ਤੇ ਇੰਜ ਹੀ ਕੈਲਗਰੀ, ਐਡਮਿੰਟਨ, ਵਿੱਨੀਪੈਗ ਤੇ ਮੌਂਟਰੀਅਲ ਵਗੈਰਾ ਵਿਚ ਵੀ ਪੰਜਾਬੀਆਂ ਦੀ ਸ਼ਮੂਲੀਅਤ ਹੈ। ਇਥੇ ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ ਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਉਹ ਵੱਖ-ਵੱਖ ਸਕੂਲਾਂ, ਗੁਰਦੁਆਰਿਆਂ ਤੇ ਹੋਰ ਅਦਾਰਿਆਂ ਵਿਚ ਪੰਜਾਬੀ ਦੀਆਂ ਕਲਾਸਾਂ ਲਗਾ ਕੇ ਵਿਦਿਆਰਥੀਆਂ ਨੂੰ ਪੰਜਾਬੀ ਭਾਸਾ ਨਾਲ ਜੋੜ ਕੇ ਮਾਂ-ਬੋਲੀ ਦੀ ਸੇਵਾ ਕਰ ਰਹੀ ਹੈ।

ਵੱਖ-ਵੱਖ ਸ਼ਹਿਰਾਂ ਵਿਚ ਬਣੀਆਂ ਪੰਜਾਬੀ ਸਾਹਿਤ ਸਭਾਵਾਂ ਵੀ ਆਪਣੀਆਂ ਸਾਹਿਤਕ ਗਤੀ-ਵਿਧੀਆਂ ਨਾਲ ਲੋਕਾਂ ਨੂੰ ਮਾਂ-ਬੋਲੀ ਨਾਲ ਜੋੜਨ ਵਿਚ ਆਪਣਾ ਪੂਰਾ ਯੋਗਦਾਨ ਪਾ ਰਹੀਆਂ ਹਨ। ਲੇਖਕਾਂ ਵੱਲੋਂ ਵੱਡੀ ਗਿਣਤੀ ਵਿਚ ਪੁਸਤਕਾਂ ਪੰਜਾਬੀ ਵਿਚ ਛਪਵਾਈਆਂ ਜਾ ਰਹੀਆਂ ਹਨ ਤੇ ਨਿਤ-ਦਿਨ ਇਨ੍ਹਾਂ ਦੀਆਂ ਘੁੰਡ-ਚੁਕਾਈਆਂ ਹੁੰਦੀਆਂ ਰਹਿੰਦੀਆਂ ਹਨ। ਪਬਲਿਕ ਲਾਇਬ੍ਰੇਰੀਆਂ ਵਿਚ ਵੀ ਪੰਜਾਬੀ ਪੁਸਤਕਾਂ ਕਾਫੀ ਗਿਣਤੀ ਵਿਚ ਮੌਜੂਦ ਹਨ। ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਵੀ ਲਾਇਬ੍ਰੇਰੀਆਂ ਬਣੀਆਂ ਹੋਈਆਂ ਹਨ ਜਿੱਥੇ ਧਾਰਮਿਕ ਤੇ ਸਾਹਿਤਕ ਪੁਸਤਕਾਂ ਪੰਜਾਬੀ ਵਿਚ ਪੜ੍ਹਨ ਨੂੰ ਮਿਲਦੀਆਂ ਹਨ। ਦੁਨੀ
 
Top