Die By Gun

ਹੀਰੇ ਪੰਜਾਬ ਦੇ ਚਕਨਾਚੂਰ ਹੋਈ ਜਾਵਣ,
ਮਾਵਾਂ ਖੜੀਆ ਲਾਸ਼ਾ ਅੱਗੇ ਰੋਈ ਜਾਵਣ,
ਕੁੰਝ ਸਮੇ ਲਈ ਆਖਿਰ, ਥੰਮਿਆ ਤੂਫਾਨ,
ਸਦੀਆ ਲਈ ਹੋਇਆ ਪਰ ਖਾਮੋਸ਼ ਥੌੜੀ ਹੈ,
ਇੱਥੇ ਸੱਚ ਕੋਈ ਲਿਖੇ ਤਾਂ ਉਹਤੇ ਕੇਸ ਬਣਦੇ,
ਜੋ ਕਰੇ ਤਰੱਕੀ ਤਾਂ ਉਹਨੂੰ ਮਿਲਦੀ ਗੋਲੀ ਹੈ,

ਕਰੇ ਸਿਅਾਸਤ ਸੀਵੇ ਸੇਕਣ ਆ ਜਾਦੇ
ਗਿੱਦੜ ਘੇਰ ਸ਼ੇਰ ਨੂੰ ਗੋਲੀ ਮਾਰ ਮੁਕਾ ਜਾਦੇ,
ਕਰਤੂਤਾਂ ਆਪਣੀਆ ਨੂੰ ਦੇ ਕੇ ਗੈਗਵਾਰ ਦਾ ਨਾ,
ਆਖੇ ਸਰਕਾਰ ਤੁਹਾਡੀ ਆਪਣੀ ਬੜੀ ਭੋਲੀ ਹੈ,
ਇੱਥੇ ਸੱਚ ਕੋਈ ਲਿਖੇ ਤਾਂ ਉਹਤੇ ਕੇਸ ਬਣਦੇ,
ਜੋ ਕਰੇ ਤਰੱਕੀ ਤਾਂ ਉਹਨੂੰ ਮਿਲਦੀ ਗੋਲੀ ਹੈ,

295 ਕਈਆ ਦੇ ਮੂੰਹ ਤੇ ਲਫੇੜੇ ਲਾ ਗਿਅਾ,
SYL ਗਾਣਾ ਲੈ ਕੇ "ਮੂਸੇਆਲਾ" ਫੇਰ ਆ ਿਗ ਆ,
ਗੱਲ ਪਾਣੀਆ ਦੀ ਪੰਜਾਬੀਆ ਦੇ ਹੱਕ ਦੀ,
ਬਹੁਤੇ ਆਖਣ ਐਵੇ ਪਾਈ ਕਾਵਾਂ ਰੋਲੀ ਹੈ,
ਇੱਥੇ ਸੱਚ ਕੋਈ ਲਿਖੇ ਤਾਂ ਉਹਤੇ ਕੇਸ ਬਣਦੇ,
ਜੋ ਕਰੇ ਤਰੱਕੀ ਤਾਂ ਉਹਨੂੰ ਮਿਲਦੀ ਗੋਲੀ ਹੈ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top