ਅੱਖਾਂ ਪਲ ਵੀ ਨ ਲਾਈਆ……

ਅੱਖਾਂ ਪਲ ਵੀ ਨ ਲਾਈਆ, ਸਾਡੇ ਸੋਹਣਿਆ ਦੀ ਯਾਦ ਵਿਚ।
ਰਾਤਾਂ ਜਾਗ ਕੇ ਲੰਘਾਈਆ, ਸਾਡੇ ਸੋਹਣਿਆ ਦੀ ਯਾਦ ਵਿਚ।

ਜਗ ਜਦੋਂ ਸੌ ਜਾਦਾਂ, ਰਾਤੀਂ ਗੂੜੀ ਨੀਂਦ ਵਿਚ,
ਬਾਤਾਂ ਤਾਰਿਆ ਨਾਲ ਪਾਈਆ, ਸਾਡੇ ਸੋਹਣਿਆ ਦੀ ਯਾਦ ਵਿਚ।

ਕੋਈ ਜਾਲੇ ਖਤ, ਕੋਈ ਜਾਲੇ ਤਸਵੀਰਾਂ ਨੂੰ,
ਅਸੀ ਸਧਰਾਂ ਜਲਾਈਆ, ਸਾਡੇ ਸੋਹਣਿਆ ਦੀ ਯਾਦ ਵਿਚ।

ਜਿਸ ਖੁਦਾ ਅੱਗੇ ਦੁਨੀਆ, ਝੁਕਾਉਂਦੀ ਆਪਣੇ ਸਿਰਾਂ ਨੂੰ,
ਅਸੀਂ ਕੀਤੀਆ ਬੁਰਾਈਆ, ਸਾਡੇ ਸੋਹਣਿਆ ਦੀ ਯਾਦ ਵਿਚ।

“ਮਾਸਟਰ” ਕੀ ਸੁਣਾਏ ਹੋਰ, ਪਿਆਰ ਵਾਲੀ ਦਾਸਤਾਨ,
ਚੰਦਰੀਆ ਅੱਖਾਂ ਭਰ ਆਈਆ, ਸਾਡੇ ਸੋਹਣਿਆ ਦੀ ਯਾਦ ਵਿਚ।
 
Top