ਕੁਝ ਆਪਣੇ ਦਿਲ ਦੀ ਕਹਿ ਜਾਂਦੇ

ਜੇਕਰ ਹੁੰਦੇ ਅਸੀਂ ਵੀ ਇਕ ਪੰਛੀ

ਤੇਰੇ ਆਣ ਚੁਬਾਰੇ ਬਹਿ ਜਾਂਦੇ,

ਕੁਝ ਤੇਰੇ ਦਿਲ ਦੀ ਅਸੀਂ ਸੁਣਦੇ

ਕੁਝ ਆਪਣੇ ਦਿਲ ਦੀ ਕਹਿ ਜਾਂਦੇ,

ਤੇਰੇ ਵਿਹੜੇ ਚੁਗਦੇ ਚੋਗ ਸਦਾ

ਤੇਰੇ ਮਟਕਿਉਂ ਪਾਣੀ ਪੀ ਜਾਂਦੇ,

ਦਮ ਟੁਟ ਜਾਂਦਾ ਤੇਰੀ ਝੋਲੀ ਵਿਚ

ਤੇਰੇ ਹੱਥੀਂ ਕਬਰੀਂ ਪੈ ਜਾਂਦੇ.......
 
Top