Recipe ਕੋਲਡ ਖੀਰਾ ਸੂਪ

chief

Prime VIP


ਸਮੱਗਰੀ :
250 ਗ੍ਰਾਮ ਖੀਰੇ, 2 ਕੱਪ ਤਾਜਾ ਦਹੀਂ, 1 ਟੀ ਸਪੂਨ ਅਦਰਕ-ਹਰੀਮਿਰਚ ਪੇਸਟ, ਸਵਾਦ ਅਨੁਸਾਰ ਨਮਕ, 1/2 ਟੀ ਸਪੂਨ ਪਿਸੀ ਕਾਲੀ ਮਿਰਚ, 1 ਟੇਬਲ ਸਪੂਨ ਨਿੰਬੂ ਦਾ ਰਸ, ਕੁਝ ਕੁ ਪੁਦੀਨੇ ਦੀਆਂ ਪੱਤੀਆਂ।

ਵਿਧੀ :
ਸਭ ਤੋਂ ਪਹਿਲਾਂ ਖੀਰਾ ਛਿੱਲ ਕੇ ਵੱਡੇ ਟੁਕੜਿਆਂ ਵਿੱਚ ਕੱਟੋ। ਹੁਣ ਦਹੀਂ, ਅਦਰਕ-ਹਰੀ ਮਿਰਚ ਦਾ ਪੇਸਟ, ਨਮਕ, ਪਿਸੀ ਕਾਲੀ ਮਿਰਚ ਅਤੇ ਕੱਟਿਆ ਖੀਰਾ ਮਿਲਾ ਕੇ ਮਿਕਸੀ ਵਿੱਚ ਚੰਗੀ ਤਰ੍ਹਾਂ ਬਲੈਂਡ ਕਰ ਲਉ।

ਹੁਣ ਇਸ ਵਿੱਚ 1 ਕੱਪ ਪਾਣੀ ਅਤੇ ਨਿੰਬੂ ਰਸ ਮਿਲਾ ਕੇ ਦੁਬਾਰਾ ਬਲੈਂਡ ਕਰੋ। ਹੁਣ ਇਸ ਨੂੰ ਫਰਿੱਜ ਵਿੱਚ ਰੱਖ ਕੇ ਠੰਡਾ ਕਰੋ। ਤਿਆਰ ਸੂਪ ਨੂੰ ਸੂਪ ਬਾਊਲਸ ਵਿੱਚ ਪਾਉ। ਹਰ ਬਾਊਲ ਵਿੱਚ ਥੋੜ੍ਹੀ-ਥੋੜ੍ਹੀ ਕੁੱਟੀ ਬਰਫ਼ ਪਾਉ। ਪੁਦੀਨੇ ਦੀਆਂ ਪੱਤੀਆਂ ਨਾਲ ਸਜਾ ਕੇ ਕੋਲਡ ਖੀਰਾ ਸੂਪ ਪੀਉ ਅਤੇ ਪਿਲਾਉ।
 
Top