ਇਸ ਸਾਲ 8 ਨਵੀਆਂ ਕਾਰਾਂ ਉਤਾਰ ਸਕਦੀ ਹੈ ਮਰਸਿਡੀਜ਼ ਬੇ&#

[JUGRAJ SINGH]

Prime VIP
Staff member
ਨਵੀਂ ਦਿੱਲੀ-ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਮਰਸਿਡੀਜ਼ ਇਸ ਸਾਲ ਭਾਰਤ 'ਚ ਕਰੀਬ 8 ਨਵੀਆਂ ਕਾਰਾਂ ਉਤਾਰ ਸਕਦੀ ਹੈ। ਇਹ ਕੰਪਨੀ ਦੀ ਦਹਾਈ ਅੰਕ ਵਾਧੇ ਨੂੰ ਬਰਕਰਾਰ ਰੱਖਣ ਦੀ ਯੋਜਨਾ ਦਾ ਹਿੱਸਾ ਹੈ। ਨਵੇਂ ਉਤਪਾਦਾਂ ਤੋਂ ਇਲਾਵਾ ਇਹ ਇਸ ਸਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅਤੇ ਛੋਟੇ ਸ਼ਹਿਰਾਂ ਵਿਚ ਨੈੱਟਵਰਕ ਦਾ ਵੀ ਵਿਸਥਾਰ ਕਰੇਗੀ। ਮਰਸਿਡੀਜ਼ ਬੇਂਜ਼ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਐਬਰਹਾਰਡ ਕੇਰਨ ਨੇ ਪੱਤਰਕਾਰਾਂ ਨੂੰ ਕਿਹਾ ਕਿ 2013 ਮਰਸਿਡੀਜ਼ ਬੇਂਜ਼ ਦੇ ਲਈ ਭਾਰਤ ਵਿਚ ਸਭ ਤੋਂ ਵੱਧ ਸਫਲ ਸਾਲ ਰਿਹਾ। ਪਿਛਲੇ ਸਾਲ ਦੇ ਮੁਕਾਬਲੇ 2013 'ਚ ਸਾਡੀ ਵਿਕਰੀ 32 ਫੀਸਦੀ ਵਧੀ। 2014 ਵਿਚ ਅਸੀਂ ਦਹਾਈ ਅੰਕ ਵਿਚ ਵਾਧੇ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਵਾਧੇ ਦੀ ਰਫਤਾਰ ਬਰਕਰਾਰ ਰੱਖਣ ਦੇ ਲਈ ਕੰਪਨੀ ਭਾਰਤ ਵਿਚ ਨਵੇਂ ਉਤਪਾਦ ਪੇਸ਼ ਕਰੇਗੀ। ਕੇਰਨ ਨੇ ਕਿਹਾ ਕਿ 2014 'ਚ ਪਿਛਲੇ ਸਾਲ ਜਿੰਨੀਆਂ ਕਾਰਾਂ ਪੇਸ਼ ਕੀਤੀਆਂ ਜਾਣਗੀਆਂ। ਕੰਪਨੀ ਨੇ 2013 'ਚ 8 ਕਾਰਾਂ ਪੇਸ਼ ਕੀਤੀਆਂ ਸਨ।
 
Top