ਦਿਲ ਉਦਾਸ

ਦਿਲ ਉਦਾਸ

ਕਦੇ ਤਾਂ ਮਿਲ ਸਕਾਂਗੇ ਇਸੇ ਹੀ ਆਸ ਤੇ।
ਤੇਰੇ ਨਾਂ ਦੀ ਮੋਹਰ ਲਾਈ ਹਰ ਸਵਾਸ ਤੇ।
ਸੁਬਹਾ ਹੋਣ ਤੱਕ ਤੁਰ ਜਾਣਗੇ ਦੂਰ ਕਿਤੇ
ਕਿਉਂ ਕਰਦੇ ਹੋ ਗਿਲਾ ਗੁਜਰਾਂ ਦੇ ਵਾਸ ਤੇ।
ਅੰਤ ਸਮੇਂ ਤਾਂ ਦੋ ਗਜ਼ ਨਾਲ ਹੀ ਸਰ ਜਾਣੈ
ਮੁਰੱਬਿਆਂ ਦੇ ਮਾਲਕਾ ਕਰਦੈਂ ਮਾਣ ਕਾਸ ਤੇ
ਸੱਚ ਹੈ, ਆਸ਼ਕ ਮਰ ਜਾਂਦੈ ਮਹਿਬੂਬ ਖ਼ਾਤਰ
ਪਰ ਜ਼ਿਦਗੀ ਕੱਟ ਵੀ ਸਕਦੈ ਧਰਵਾਸ ਤੇ।
ਜਿਊਣ ਦਿਉ, ਇਹ ਹੈ ਹਾਲਾਤਾਂ ਦਾ ਮਾਰਿਆ
ਨਾ ਤੋਹਮਤਾਂ ਲਾਉ ਦੋਸਤੋ ਦਿਲ ਉਦਾਸ ਤੇ



Sorry If it is posted Earlier



Please Comment/Thanx if you like it
 
Top