ਸੂਰਜ ਦੀ ਗੋਲ ਕਿਨਾਰੀ ਦੀ ਪਰਿਕਰਮਾ ਕਰਕੇ ਨਜ਼ਰ

ਸੂਰਜ ਦੀ ਗੋਲ ਕਿਨਾਰੀ ਦੀ ਪਰਿਕਰਮਾ ਕਰਕੇ ਨਜ਼ਰ
ਤ੍ਰਿਕਾਲਾਂ ਦੀ ਰੋਸ਼ਨੀ ਦੀ ਬੁੱਕਲ ’ਚ ਲੈਂਦੀ ਹੈ
ਤੇ ਸਮਝਦੀ ਹੈ:d
ਕਿ ਮੈਂ
‘ਅੱਜ’ ਦਾ ਸਾਰ ਪਾ ਲਿਆ ਹੈ
ਜਿੱਤ ਲਿਆ ਹੈ ਜੋ ਕੁਝ ਜਿੱਤਣਾ ਸੀ
ਤੇ ਬੁੱਝ ਗਿਆ ਹੈ
ਬੁੱਝਣ ਵਾਲਾ:(
ਤਦ ਚਿਰ-ਸਥਾਈ ਸ਼ਾਂਤੀ ਵਰਗੀ ਚਮਕ ਦਾ ਭਰਮ
ਨਜ਼ਰ ’ਚ ਆ ਬਿਰਾਜਦਾ ਹੈ
ਤੇ ਫਿਰ
ਇੱਕ ਦਾ ਬੂਹਾ ਆ ਖੜਕਾਉਂਦੀ ਹੈ:x
ਸੂਰਜ ਦੀ ਰੋਸ਼ਨੀ
ਮੱਧਮ ਹੁੰਦੀ ਹੁੰਦੀ
ਮਿਟ ਜਾਂਦੀ
 
Top