ਸ਼ੁਰੂ ਕਰੀਏ ਸਫਾਈ ਅਭਿਆਨ

ਸਰੀਰ ਦਾ ਸਭ ਤੋਂ ਪਹਿਲਾ ਪੱਖ,
ਆਲੇ ਦੁਆਲੇ ਨਾ ਹੋਣ ਦੇਈਏ ਕੱਖ,
ਪਿੰਡੋਂ ਤੋਂ ਲੈ ਕੇ ਸਕੂਲ ਤੱਕ,
ਲਿਫਾਫੇ, ਗੰਦੇ ਮੰਦੇ ਦੇਈਏ ਚੱਕ,
ਕੂੜਾ ਸਾਰਾ ਪਾਈਏ ਵਿੱਚ ਕੂੜੇਦਾਨ,
ਆਜੋ ਤੁਹਾਨੂੰ ਦੇਈਏ ਗਿਆਨ,
ਸ਼ੁਰੂ ਕਰੀਏ ਸਫਾਈ ਅਭਿਆਨ,

ਖਾਣ ਤੋਂ ਪਹਿਲਾਂ ਧੋਈਏ ਹੱਥ,
ਰੋਗਾਂ ਨੂੰ ਫੇਰ ਜਾ ਪਵੇਗੀ ਨੱਥ,
ਬੀਮਾਰੀ ਦਾ ਹੁਣ ਖਾਤਮਾਂ ਹੋਜੂ,
ਕੀਟਾਣੂ ਸਾਰੇ ਮਰ ਕੇ ਸੋਜੂ,
ਬੁੱਢੇ ਵਰੇ ਹੋ ਜਾਣਗੇ ਜਵਾਨ,
ਆਜੋ ਤੁਹਾਨੂੰ ਦੇਈਏ ਗਿਆਨ,
ਸ਼ੁਰੂ ਕਰੀਏ ਸਫਾਈ ਅਭਿਆਨ,

ਪਾਣੀ ਵੀ ਹੈ ਅਣਮੁਲੀ ਦਾਤ,
ਮੇਰੀ ਏ ਵੀ ਇਕ ਸੁੱਣਲੋ ਬਾਤ,
ਤੁਸੀਂ ਨਾ ਪਿਉ ਗੰਦਾ ਪਾਣੀ,
ਰੋਗਾਂ ਤੋਂ ਜੇ ਜਾਨ ਬਚਾਣੀ,
ਪਾਣੀ ਵੀ ਟੈਸਟ ਕਰਾਈਏ ਪ੍ਰਦਾਨ,
ਆਜੋ ਤੁਹਾਨੂੰ ਦੇਈਏ ਗਿਆਨ,
ਸ਼ੁਰੂ ਕਰੀਏ ਸਫਾਈ ਅਭਿਆਨ,

ਉਚੀ ਰੱਖਿਓ ਆਪਣੀ ਸੋਚ,
ਖੁਲੀ ਥਾਂ ਤੇ ਨਾ ਜਾਇਓ ਸ਼ੌਚ,
ਬੀਮਾਰੀਆਂ ਨੂੰ ਤੁਸੀਂ ਦਿਓ ਰੋਕ,
ਘੱਟ ਹੀ ਪਿਉ ਲਿਮਕਾ ਕੌਕ,
ਟਾਈਲਟ ਘਰ ਲਈ ਵਰਦਾਨ,
ਆਜੋ ਤੁਹਾਨੂੰ ਦੇਈਏ ਗਿਆਨ,
ਸ਼ੁਰੂ ਕਰੀਏ ਸਫਾਈ ਅਭਿਆਨ,

ਆਉ ਰਲ ਕੇ ਖਾਈਏ ਸੌਹੁ,
ਆਲਾ ਦੁਆਲਾ ਸਾਡਾ ਥੌ,
ਸਫਾਈ ਪਹਿਲਾ ਰੱਬ ਦਾ ਨੋ,
ਮਾਣੋਗੇ ਤੁਸੀਂ ਅਰੋਗਤਾ ਦੀ ਛੋ,
ਇਸੇ ਵਿੱਚ ਹੈ ਸਾਡੀ ਸ਼ਾਨ,
ਆਜੋ ਤੁਹਾਨੂੰ ਦੇਈਏ ਗਿਆਨ,
ਸ਼ੁਰੂ ਕਰੀਏ ਸਫਾਈ ਅਭਿਆਨ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top