ੲਿੱਕ ਬਹੁਤ ਅਮੀਰ ਅੌਰਤ ਨੇ ੲਿਕ ਗਰੀਬ ਚਿੱਤਰਕਾਰ ਤੋਂ ਅਾਪਣੀ ਪੇਂਟਿੰਗ ਬਣਵਾੲੀ। ਪੇਂਟਿੰਗ ਬਹੁਤ ਸੋਹਣੀ ਬਣੀ।

GöLdie $idhu

Prime VIP
----ੲਿੱਕ ਬਹੁਤ ਅਮੀਰ ਅੌਰਤ ਨੇ ੲਿਕ ਗਰੀਬ ਚਿੱਤਰਕਾਰ ਤੋਂ ਅਾਪਣੀ ਪੇਂਟਿੰਗ ਬਣਵਾੲੀ। ਪੇਂਟਿੰਗ ਬਹੁਤ ਸੋਹਣੀ ਬਣੀ। ਅਮੀਰ ਅੌਰਤ ਬਹੁਤ ਖੁਸ਼ ਹੋੲੀ। ਓੁਸ ਅੌਰਤ ਨੇ ਚਿੱਤਰਕਾਰ ਨੂੰ ਕਿਹਾ! ਤੁਹਾਨੂੰ ਕਿੰਨੀ ਬਖਿਸ਼ਸ ਦਿੱਤੀ ਜਾਵੇ ? ਚਿੱਤਰਕਾਰ ਵਿਚਾਰਾ ਗਰੀਬ ਅਾਦਮੀ ਸੀ। ਗਰੀਬ ਅਾਦਮੀ ਮੰਗ ਵੀ ਰੱਖੇ ਤਾਂ ਕਿੰਨੀ ਕੁ ਰੱਖੇ। ਸਾਡੀ ਸਭ ਦੀ ਮੰਗ ਪਰਮਾਤਮਾ ਅੱਗੇ ਓੁਸ ਗਰੀਬ ਚਿੱਤਰਕਾਰ ਦੀ ਮੰਗ ਵਰਗੀ ਹੈ। ਅਸੀਂ ਜੋ ਮੰਗ ਰਹੇਂ ਹਾਂ ਓੁਸਦੇ ਸਾਹਮਣੇ ਓੁਹ ਕੁੱਛ ਵੀ ਨਹੀ ਹੈ। ਪਰਮਾਤਮਾ ਅੱਗੇ ਅੈਸੀ ਮੰਗ ਮੰਗਣੀ ਵੀ ਨਹੀ ਚਾਹੀਦੀ। ੳੁਸ ਗਰੀਬ ਚਿੱਤਰਕਾਰ ਨੇ ਮਨ ਵਿੱਚ ਸੋਚਿਅਾ! 100 ਡਾਲਰ ਮੰਗਾਂ, 200 ਮੰਗਾਂ ਜਾਂ 500 ਮੰਗਾਂ। ਫਿਰ ੳੁਸਨੇ ਸੋਚਿਅਾ ਜੇ ਅੈਨੇ ਮੰਗ ਲੲੇ, ੳੁਹ ਦੇਵੇ ਜਾਂ ਨਾ ਦੇਵੇ। ਫਿਰ ਸੋਚਿਅਾ ਮੈਂ ਓੁਸ ੳੁਪਰ ਹੀ ਛੱਡ ਦੇਨਾਂ, ਸ਼ਾੲਿਦ ਵੱਧ ਹੀ ਦੇ ਦੇਵੇ। ਪਰ ਅੰਦਰ ਡਰ ਵੀ ਲੱਗਿਅਾ ਜੇ ੳੁਸਨੇ ਸਹੀ ਕੀਮਤ ਨਾ ਦਿੱਤੀ ਤਾਂ ਫਿਰ। ੳੁਸਨੇ ਹਿੰਮਤ ਕਰਕੇ ਕਿਹਾ! ਤੁਹਾਨੂੰ ਜੋ ਠੀਕ ਲੱਗਦਾ, ਤੁਸੀ ਦੇ ਦਿੳੁ। ਓੁਸ ਅੋਰਤ ਦੇ ਹੱਥ ਵਿੱਚ ੲਿਕ ਪਰਸ ਸੀ, ਓੁਸਨੇ ਕਿਹਾ ਠੀਕ ਹੈ, ੲਿਹ ਪਰਸ ਤੁਸੀਂ ਰੱਖ ਲੳੁ। ੲਿਹ ਬਹੁਤ ਕੀਮਤੀ ਹੈ। ਚਿੱਤਰਕਾਰ ਦਾ ਤਾਂ ਦਿਲ ਹੀ ਬੈਠ ਗਿਅਾ..... ਪਰਸ ਰੱਖ ਕੇ ਕੀ ਕਰਾਗਾਂ, ਪਰਸ ਹੈ ਤਾਂ ਕੀਮਤੀ ....ਪਰ ਮੇਰੇ ਕਿਸ ਕੰਮ ਦਾ। ੲਿਸ ਤੋ ਵਧੀਅਾ ਤਾਂ 100 ਡਾਲਰ ਹੀ ਮੰਗ ਲੈਦਾਂ। ਓੁਸ ਚਿਤਰਕਾਰ ਨੇ ਹਿੰਮਤ ਕਰਕੇ ਕਿਹਾ! ੲਿਹ ਪਰਸ ਮੇਰੇ ਕਿਸੇ ਕੰਮ ਦਾ ਨਹੀ, ਤੁਸੀ 100 ਡਾਲਰ ਹੀ ਦੇ ਦਿੳੁ। ਓੁਸ ਅੋਰਤ ਨੇ ਕਿਹਾ! ਠੀਕ ਹੈ ਜਿਵੇਂ ਤੁਹਾਡੀ ਮਰਜ਼ੀ। ਓੁਸਨੇ ੳੁਹ ਹੀ ਪਰਸ ਖੋਲਿਅਾ, ਓੁਸ ਵਿੱਚ 1 ਲੱਖ ਡਾਲਰ ਸੀ। ਓੁਸਨੇ ੳੁਸ ਵਿੱਚੋਂ 100 ਡਾਲਰ ਕੱਢ ਕੇ ੳੁਸ ਚਿੱਤਰਕਾਰ ਦੇ ਹੱਥ ੳੁਪਰ ਰੱਖ ਦਿੱਤੇ। ਚਿੱਤਰਕਾਰ ਤਾਂ ਹੈਰਾਨ ਪੵੇਸ਼ਾਨ ਰਹਿ ਗਿਅਾ। ਸਾਡੀ ਹਾਲਤ ਵੀ ਤਕਰੀਬਨ-ਤਕਰੀਬਨ ੳੁਸ ਚਿੱਤਰਕਾਰ ਵਰਗੀ ਹੈ। ਪਰਮਾਤਮਾ ਨੇ ਜੋ ਸਾਨੂੰ ਜੀਵਣ ਰੂਪੀ ਖਜ਼ਾਨਾ ਦਿੱਤਾ, ਜਿਸਦੀ ਕੋੲੀ ਕੀਮਤੀ ਹੀ ਨਹੀ, ਓੁਸ ਵੱਲ ਕਦੇ ਦੇਖਦੇ ਹੀ ਨਹੀ। ਪਰ ਅਸੀਂ 1-1 ਪੈਸੇ, 2-2 ਪੈਸਿਅਾਂ ਦੀਅਾਂ ਮੰਗਾਂ ਪਰਮਾਤਮਾ ਅੱਗੇ ਕਰਦੇਂ ਹਾਂ। ਸਾਨੂੰ ਜੋ ਵੀ ਮਿਲਿਅਾ, ਸਾਡੀ ਮੰਗ ਤੋਂ ਕਿਤੇ ਜਿਅਾਦਾ ਹੈ.... ਪਰ ਸਾਨੂੰ ਮੰਗਣ ਤੋ ਫੁਰਸਤ ਮਿਲੇ, ਤਾਂ ਹੀ ੳੁਹ ਦਿਸੇ ਜੋ ਸਾਨੂੰ ਮਿਲਿਅਾ ਹੋੲਿਅਾ ਹੈ।
ਭਿਖਾਰੀ ਅਾਪਣੇ ਘਰ ਅਾੲੇ ਤਾਂ ਹੀ ਪਤਾ ਚੱਲੇ ਘਰ ਵਿੱਚ ਕੀ-ਕੀ ਪਿਅਾ ਹੈ। ਪਰ ੳੁਹ ਤਾਂ ਕਟੋਰਾ ਲੈ ਕੇ ਬਾਜ਼ਾਰ ਵਿੱਚ ਖੜਾ ਹੈ। ਹੋਲੀ-ਹੋਲੀ ੳੁਹ ਘਰ ਨੂੰ ਭੁੱਲ ਹੀ ਜਾਦਾਂ, ਸਿਰਫ ਕਟੋਰਾ ਹੀ ਹੱਥ ਵਿੱਚ ਰਹਿ ਜਾਂਦੈ । ਸਾਨੂੰ ੲਿਸ ਕਟੋਰੇ ਨੂੰ ਹੱਥ ਵਿੱਚ ਫੜੇ ਹੋੲੇ ਨੂੰ ਪਤਾ ਨਹੀ ਕਿੰਨੇ ਜਨਮ ਲੰਘ ਗੲੇ। -----(ੳਸ਼ੋ)
 
ਪਰ ਸਾਨੂੰ ਮੰਗਣ ਤੋ ਫੁਰਸਤ ਮਿਲੇ, ਤਾਂ ਹੀ ੳੁਹ ਦਿਸੇ ਜੋ ਸਾਨੂੰ ਮਿਲਿਅਾ ਹੋੲਿਅਾ ਹੈ।
ehnu osho da thread bna de saari osho di information ithe paa dayi make sure saari punjabi vich hove enni ku main gujaarish karda

if i be able to download it or can listen to it then that would be great on ya
 
Top