Shabad ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ

Goku

Prime VIP
Staff member
ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥
ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥
ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਇਵ ਪਾਈਐ ॥1॥
ਗਲੀ ਜੋਗੁ ਨ ਹੋਈ ॥
ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥1॥ਰਹਾਉ ॥
ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥
ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥
ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਇਵ ਪਾਈਐ ॥2॥
ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥
ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥
ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਇਵ ਪਾਈਐ ॥3॥
ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥
ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ॥
ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਤਉ ਪਾਈਐ ॥4॥1॥8॥(730)॥

(ਜੋਗੁ=ਜੋਗ ਸਾਧਨਾਂ ਦਾ ਅਭਿਆਸ,ਪਰਮਾਤਮਾ ਨਾਲ ਮਿਲਾਪ, ਖਿੰਥਾ=ਗੋਦੜੀ,
ਡੰਡੈ=ਡੰਡਾ ਹੱਥ ਵਿਚ ਫੜਿਆਂ, ਭਸਮ=ਸੁਆਹ, ਚੜਾਈਐ=ਸਰੀਰ ਉਤੇ ਮਲ
ਲਿਆਂ, ਮੁੰਦੀ=ਕੰਨਾਂ ਵਿਚ ਮੁੰਦ੍ਰਾਂ ਪਾ ਲਿਆਂ, ਮੂੰਡਿ ਮੁਡਾਇਐ=ਜੇ ਸਿਰ ਮੁਨਾ
ਲਈਏ, ਸਿੰਙੀ=ਸਿੰਙ ਦਾ ਵਾਜਾ, ਵਾਈਐ=ਜੇ ਵਜਾਈਏ, ਅੰਜਨ=ਸੁਰਮਾ,
ਮਾਇਆ ਦੇ ਮੋਹ ਦੀ ਕਾਲਖ, ਨਿਰੰਜਨਿ=ਪਰਮਾਤਮਾ ਵਿਚ ਜੋ ਮਾਇਆ ਦੇ
ਪ੍ਰਭਾਵ ਤੋਂ ਰਹਿਤ ਹੈ, ਜੁਗਤਿ=ਤਰੀਕਾ, ਇਵ=ਇਸ ਤਰ੍ਹਾ, ਗਲੀ=ਗੱਲਾਂ ਕਰਨ
ਨਾਲ ਹੀ, ਦ੍ਰਿਸਟਿ=ਨਜ਼ਰ, ਕਰਿ=ਕਰ ਕੇ, ਸਮਸਰਿ=ਬਰਾਬਰ, ਮੜੀ=ਮੜ੍ਹੀਆਂ
ਵਿਚ, ਤਾੜੀ=ਸਮਾਧੀ, ਦੇਸਿ ਦਿਸੰਤਰਿ ਭਵਿਐ=ਦੇਸ ਪਰਦੇਸ ਵਿਚ ਭੌਣ ਨਾਲ,
ਭੇਟੈ=ਮਿਲੇ, ਸਹਸਾ=ਸਹਿਮ,ਡਰ, ਧਾਵਤੁ=ਭਟਕਦਾ ਹੋਇਆ (ਮਨ), ਵਰਜਿ=
ਵਰਜ ਕੇ, ਰਹਾਈਐ=ਰੱਖ ਲਈਦਾ ਹੈ, ਨਿਝਰੁ=ਨਿਰਝਰ,ਚਸ਼ਮਾ, ਝਰੈ=ਚੱਲ ਪੈਂਦਾ
ਹੈ, ਸਹਜ=ਅਡੋਲ ਅਵਸਥਾ, ਧੁਨਿ=ਤਾਰ,ਰੌ, ਘਰਿ ਹੀ=ਹਿਰਦੇ-ਘਰ ਵਿਚ ਹੀ,
ਪਰਚਾ=ਸਾਂਝ,ਮਿਤ੍ਰਤਾ, ਮਰਿ=ਵਿਕਾਰ ਵਲੋਂ ਮਰ ਕੇ, ਵਾਜੈ=ਵੱਜਦੀ ਹੈ, ਤਉ=ਤਦੋਂ,
ਪਦ=ਆਤਮਕ ਦਰਜਾ, ਨਿਰਭਉ=ਜਿਥੇ ਡਰ ਨਹੀਂ)
 
Top