ਬਾਬਾ ਕੋਈ ਨਾ ਡਿੱਠਾ ਵੈਦ

  • Thread starter Ranjha Jogi...
  • Start date
  • Replies 0
  • Views 570
R

Ranjha Jogi...

Guest
ਬਾਬਾ ਕੋਈ ਨਾ ਡਿੱਠਾ ਵੈਦ
ਕੱਟੇ ਜੋ ਕਰਮਾ ਦੀ ਕੈਦ
ਦੋ ਰੰਗ ਸਚੇ ਲਗਦੇ ਹੁਣ ਤੇ
ਮਜੀਠਾ ਤੇ ਇਕ ਕਫ਼ਨ ਸੁਫੈਦ

ਸਦਰਾ ਲਈ ਮੈਂ ਸਜਦਾ ਕਰਦਾ
ਬੇਕਦਰਾਂ ਪਲ ਪਲ ਹਾਂ ਮਰਦਾ
ਖੁਦੀ ਨਾਲ ਰਹਾ ਨਿਤ ਲੜਦਾ
ਰੋਮ ਰੋਮ ਵਿਚ ਤੜਪ ਦੇ ਬਲਦਾ

ਮਾਨੁੱਖ ਜੋਨ ਅਮੁੱਲੀ ਦੇ ਤੂ
ਸਾਹਾਂ ਦੀ ਸਿੱਲ ਆਪ ਚਲਾਈ
ਚਮੜੀ ਦੇ ਚਾਆਂ ਵਿਚ ਡੁੱਬਕੇ
ਜਾਗਤ ਜੋਤ ਮੈਂ ਚਿਤੌ ਭੁਲਾਈ

ਹੰਜੂ ਹੁਣ ਤੇ ਸੁੱਕਦੇ ਜਾਂਦੇ
ਸਾਹ ਵੀ ਮੇਰੇ ਮੁਕਦੇ ਜਾਂਦੇ
ਕਰ ਮਿਹਰਾਮਤਿ ਦਿਲ ਦੇ ਸਾਈਂ
ਨਜ਼ਰ ਟਿਕਾ ਹੁਣ ਅਪਣੇ ਤਾਂਈਂ

ਦੇਹਦਿਸ ਫੇਰਾ ਬਹੁਤ ਹੋ ਗਿਆ
ਤੇਰਾ ਮੇਰਾ ਬਹੁਤ ਹੋ ਗਿਆ
ਜ਼ਮੀਰ ਵੀ ਗੂੜੀ ਨੀਂਦ ਸੋ ਗਿਆ
ਝੂਠ ਛਾ ਗਿਆ ਸੱਚ ਖੋ ਗਿਆ

ਹੁਣ ਤੇ ਇਕੋ ਤੇਰੀ ਆਸ
ਸੱਖਣੇ ਕੰਠ ਨੂੰ ਤੇਰੀ ਪਿਆਸ
ਵਿਚ ਬਿਰਹਾ ਬਿਰਥਾ ਜਨਮ ਗਿਆ
ਦੇਦੇ ਇਕ ਗਲਵਕੜੀ ਖਾਸ

ਸੱਚੀ ਜਾਣੀ ਹੁਣ ਤੇਰੇ ਬਾਝੋਂ
ਦਿਸਦਾ ਸਬ ਸੰਸਾਰ ਅਵੈਦ

ਬਾਬਾ ਕੋਈ ਨਾ ਡਿੱਠਾ ਵੈਦ
ਕੱਟੇ ਜੋ ਕਰਮਾ ਦੀ ਕੈਦ
ਦੋ ਰੰਗ ਸਚੇ ਲਗਦੇ ਹੁਣ ਤੇ
ਮਜੀਠਾ ਤੇ ਇਕ ਕਫ਼ਨ ਸੁਫੈਦ
 
Top