ਦੁਨੀਆਂਦਾਰੀ

ਇਹ ਦੁਨੀਆ ਦੋ ਧਾਰੀ ਤਲਵਾਰ ਆ
ਬੋਲ ਮਿੱਠੇ ਪਰ ਸਭ ਦੇ ਦਿਲਾ ਵਿਚ ਖਾਰ ਆ
ਆਪਣਾ ਬੇਗਾਨਾ ਕੋਈ ਨਹੀ
ਇਥੇ ਸਭ ਦਾ ਪੈਸੇ ਨਾਲ ਪਿਆਰ ਆ
ਇਕ ਦੂਜੇ ਤੋ ਸਭ ਅੱਗੇ ਨਿਕਲ ਲਈ ਲੱਗੀ ਦੌੜ ਆ
ਤਕੜੇ ਦੀਆ ਸਭ ਝੱਸਦੇ ਨੇ ਤਲੀਆ
ਕਮਜੋਰ ਉਤੇ ਕਰਦੇ ਚੌੜ ਆ
ਕਰਜਾ ਨਿਤ ਖਾਵੇ ਕਿਰਸਾਨੀ ਨੂੰ
ਜਵਾਨੀ ਖਾ ਗਿਆ ਨਸ਼ੇ ਵਾਲਾ ਕੌੜ੍ਹ ਆ
ਇਥੇ ਸਭ ਰਿਸ਼ਤੇ ਨੇ ਸਿਰਫ਼ ਨਾਵਾ ਦੇ
ਇਥੇ ਫੰਧੇ ਬਣਦੇ ਨੇ ਇਥੇ ਆਪਣੀਆ ਬਾਹਵਾ ਦੇ
ਜੋ ਦਾਜ ਦੀ ਅੱਗ ਵਿਚ ਜਾ ਸੜੀਆ
ਬਸ ਜਖਮ ਹਰੇ ਨੇ ਉਹਨਾਂ ਦੀਆ ਮਾਵਾਂ ਦੇ
ਮਰੇ ਜਮੀਰ ਦੇ ਮਾਲਕ ਇਥੇ ਮੁੱਲ ਲਾਉਦੇ ਨੇ ਚਾਵਾ ਦੇ
ਜਗੀਰਪੁਰੀਆਂ

Sent from my SM-N910F using Tapatalk
 
Top