ਫੁੱਲ ਦੇ ਕੋਲੋਂ ਬੁਲਬੁਲ ਪੁੱਛੇ- "ਮੈਨੂੰ ਸਮਝ ਨਾ ਆਈ, ਤੂੰ ਕਿੰਜ ਬਣਦਾ ਹਾਰ ਗਲੇ ਦਾ ? ਮੈਂ ਕਿੰਜ ਫਸਾਂ ਫਾਹੀ ?" ਫੁੱਲ ਬੋਲਿਆ, "ਜੀਭ ਇਕਲੜੀ, ਤੈਥੋਂ ਰੁੱਕ ਨਾ ਸੱਕੇ । ਸੌ ਜੀਭਾਂ ਦੇ ਹੁੰਦਿਆਂ ਪਰ ਮੈਂ, ਰਖਦਾ ਭੇਦ ਛੁਪਾਈ ।