ਬਾਰੀ ਖੋਹਲ ਕੇ ਫਿਰੇਂ ਸ਼ਿੰਗਾਰ ਕਰਦੀ, ਨਜ਼ਰ ਲੱਗ ਨਾ ਜਾਏ ਕੁਆਰੀਏ ਨੀ । ਸਾਂਭ ਨੈਣਾਂ ਨੂੰ, ਦਿਲਾਂ 'ਤੇ ਵਾਰ ਕਰਦੇ, ਜਾਦੂਗਰਨੀਏ ਤੇ ਟੂਣੇਹਾਰੀਏ ਨੀ । ਸੂਹੇ ਕਪੜੇ ਸੱਜਰਾ ਰੂਪ ਤੇਰਾ, ਸੁਣਦੀ ਕਿਉਂ ਨਹੀਂ ਰੂਪ ਸ਼ਿੰਗਾਰੀਏ ਨੀ । ਜਾਨ ਦੇਈਏ ਦਲ੍ਹੀਜ 'ਤੇ ਆਣ ਤੇਰੀ, ਮੁੱਲ ਹੁਸਨ ਦਾ ਹੋਰ ਕੀ ਤਾਰੀਏ ਨੀ ।