ਸੁਣ ਮੇਰੀ ਜਿੰਦੇ, ਬਚ ਬਚ ਕੇ ਹੁਣ ਰਹੀਏ । ਭੇਤ ਦਿਲਾਂ ਦਾ ਮਹਿਰਮ ਬਾਝੋਂ, ਨਾ ਹੋਰ ਕਿਸੇ ਨੂੰ ਕਹੀਏ । ਕਾਮ ਕ੍ਰੋਧ ਲੋਭ ਮੋਹ ਹੰਕਾਰੀ, ਫਿਰ ਇਨ ਕੋ ਮਾਰ ਖਲਈਏ । ਸੋਹੰਗ ਓਹੰਗ ਹਿਰਦੇ ਲਾ ਕੇ, ਤਾੜੀ ਜਮਾ ਕੇ ਬਹੀਏ । ਕਰਮ ਅਲੀ ਨਿਤ ਪੀਰ ਹੁਸੈਨ ਦੇ, ਗਾਈਏ ਖ਼ੂਬ ਸਵਈਏ ।