ਇਨਸਾਨੀਅਤ

Dhillon

Dhillon Sa'aB™
Staff member
ਗਾਣਿਆਂ 'ਚ ਮੁੱਛਾਂ ਤੇ ਮਸ਼ੂਕਾਂ ਆ ਗੀਆਂ
ਜੱਟਾਂ ਦਿਆਂ ਹੱਥਾਂ 'ਚ ਬੰਦੂਕਾਂ ਆ ਗੀਆਂ
ਨਾਗਣੀ ਤੇ ਚਿੱਟੇ ਵਾਲੀ ਗੱਲ ਆਮ ਹੈ
ਏਸੇ ਗੱਲੋਂ ਹਰ ਮੁੰਡਾ ਬਦਨਾਮ ਹੈ

32 ਬੋਰ ਕਹਿੰਦੇ ਹੁਣ ਬੰਦਿਆਂ 'ਚ ਬੋਲਦਾ
ਫਿਰੇ ਡੀਸੀਆਂ ਨੂੰ ਜੱਟ ਪੈਰਾਂ ਵਿੱਚ ਰੋਲਦਾ
ਹੋਇਆ 'ਵੈਲ਼ੀਆਂ ਦੇ ਮੁੰਡੇ' ਨੂੰ ਪਿਆਰ ਮਾਰਦਾ
ਬਹਿ ਕੇ 'ਪੰਜ-ਤਾਰਾ ਹੋਟਲ' 'ਚ ਗੁੱਸਾ ਤਾਰ'ਦਾ

ਇੱਕ ਨੇ ਤਾਂ ਆਸ਼ਿਕੀ 'ਚ ਜਵਾਂ ਅੱਤ ਚੱਕਲੀ
ਟਿਊਸ਼ਨ ਤੇ ਆਉਂਦੀ ਘਰੇ ਕੁੜੀ ਉੱਤੇ ਅੱਖ਼ ਰੱਖ਼ਲੀ
ਗੱਡੀਆਂ ਦੀ ਗੱਲ ਉੱਚੇ ਭਾਅ ਖ਼ਾ ਗਈ
ਬੀਮਰ, ਤੇ ਔਡੀ, ਜੈਗੂਆਰ ਆ ਗਈ

ਯਾਰੋ 'ਚੰਡੀਗੜ' ਵਾਲੀ ਅੱਗੇ ਹੱਥ ਖ਼ੜੇ ਨੇ
ਅਖ਼ੇ ਮਹਿੰਗੀ ਪੈਂਦੀ ਆਸ਼ਿਕੀ ਜੀ ਖ਼ੰਬ ਝੜੇ ਨੇ
'ਛੜਿਆਂ ਦੀ ਗਲੀ' ਦਾ ਵੀ ਨਵਾਂ ਪੰਗਾ ਏ
ਨਾ ਹੀ ਕੋਈ ਲੰਘੇ ਓਥੋਂ ਬਾਹਲਾ ਚੰਗਾ ਏ

ਨਿੱਤ ਹੀ ਤਰੀਕ ਪਵੇ 'ਵੈਲੀ ਯਾਰ' ਦੀ
ਫਿਰੇ ਭੂਤਰੀ ਮੁੰਡੀਰ ਲਲਕਾਰੇ ਮਾਰਦੀ
ਖ਼ੇਤਾਂ ਵਿੱਚ ਰੁੱਲਦੇ ਪਏ ਲੇਖ਼ ਮਿੱਤਰਾ
ਕੀ 'ਜੱਟਵਾਦ' ਹੁੰਦਾ ਜਾ ਕੇ ਦੇਖ਼ ਮਿੱਤਰਾ

ਪਹਿਲੇ ਸਫ਼ੇੇ ਪੜੀ ਤੂੰ ਕਦੇ ਅਖ਼ਬਾਰ ਚੱਕ ਕੇ
ਅੱਜ ਫੇਰ ਇੱਕ ਜੱਟ ਮਰਿਆ ਹਾਲਾਤੋਂ ਅੱਕ ਕੇ
ਜੀ ਆਹ ਗਾਣਿਆਂ ਚ ਹੋਰ ਹੀ ਪੰਜਾਬ ਦਿਸਦਾ
ਦੱਸੋ ਗਾਉਣ-ਲਿਖਣ ਵਾਲੇ ਵੀਰਿਓ ਕਸੂਰ ਕਿਸਦਾ
Unknown...

sad-farmer.jpg
 
Top