ਜੀ ਕਰਦਾ ਇਕ ਐਸਾ ਸ਼ਿਅਰ ਬਣਾ ਦੇਵਾਂ


ਹਸਰਤ ਤੈਨੂੰ ਦਿਲ ਦੀ ਅੱਜ ਸੁਣਾ ...ਦੇਵਾਂ i
ਬੁਝਦੇ ਦੀਪ ‘ਚ ਤੇਲ ਜਿਗਰ ਦਾ ਪਾ ਦੇਵਾਂ i

ਪੱਥਰ ਦਿਲ ਵੀ ਮੋਮ ਮੈਂ ਹੁੰਦੇ ਵੇਖੇ......... ਨੇ,
ਪਰ ਮੈਂ ਤੇਰੇ ਦਿਲ ਨੂੰ ਕਿੰਝ ਪਿਘਲਾ .ਦੇਵਾਂ i

ਐ ਸਜਣਾ ਤੂੰ ਜਿਹੜੇ ਰਾਹੀਂ ਲੰਘਣਾ...... ਏ ,
ਕੰਡੇ ਚੁਣਕੇ ਕੋਮਲ ਫੁੱਲ ਵਿਛਾ .......ਦੇਵਾਂ i

ਬਣਕੇ ਬੂੰਦ ਜੁਦਾ ਮੈਂ ਹੋਇਆ ਸਾਗਰ. ...ਤੋਂ,
ਤੇਰੇ ਵਿਚ ਹੁਣ ਅਪਣਾ ਆਪ ਸਮਾ ..ਦੇਵਾਂ i

ਨਾ ਮੈਂ ਜਾਣਾ ਸਾਈੰ ਤੇ ਨਾ ਮੁਰਸ਼ਦ ......ਨੂੰ ,
ਮੇਰਾ ਤਾਂ ਰਬ ਤੂੰ ਹੈ ਸ਼ੀਸ ਝੁਕਾ .....ਦੇਵਾਂ i

ਹੋਇਆ ਜੋਰ ਬਥੇਰਾ ਘੋਰ ਹਨੇਰੇ .......ਦਾ,
ਆਮਦ ਹੋਏ ਤੇਰੀ ਰੂਹ ਰੁਸ਼ਨਾ...... ਦੇਵਾਂ i

ਦੂਰ ਪਰੇ ਤਕ ਫੈਲੈ ਨੇਹ੍ਰ ਵੀ ........ਦੇਖਾਂਗੇ ,
ਪਹਿਲਾਂ ਅਪਣੇ ਅੰਦਰ ਦੀਪ ਜਗਾ.. ਦੇਵਾਂ i

ਤੇਰੇ ਦਿਲ ਦੇ ਧੁਰ ਅੰਦਰ ਤਕ ਲਹਿ ਜਾਵਾਂ,
ਜੀ ਕਰਦਾ ਇਕ ਐਸਾ ਸ਼ਿਅਰ ਬਣਾ ਦੇਵਾਂ i


ਆਰ.ਬੀ.ਸੋਹਲ
 
Top