ਉਮੀਦ ਹੈ ਕਿ ਅਸੀਂ ਵੱਧ ਜ਼ਿੰਮੇਵਾਰੀ ਨਾਲ ਬੱਲੇਬਾਜ਼&#262

[JUGRAJ SINGH]

Prime VIP
Staff member
ਹੈਮਿਲਟਨ-ਨਿਊਜ਼ੀਲੈਂਡ ਦੇ ਖਿਲਾਫ ਪਹਿਲੇ ਮੈਚ ਵਿਚ ਬਿਹਤਰੀਨ ਸੈਂਕੜਾ ਲਗਾਉਣ ਵਾਲੇ ਭਾਰਤੀ ਟੀਮ ਦੇ ਉਪ ਕਪਤਾਨ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਸਾਥੀ ਬੱਲੇਬਾਜ਼ਾਂ ਨੂੰ ਬੁੱਧਵਾਰ ਨੂੰ ਦੂਜੇ ਵਨਡੇ ਮੈਚ 'ਚ ਵੱਧ ਜ਼ਿੰਮੇਵਾਰੀ ਨਾਲ ਬੱਲੇਬਾਜ਼ੀ ਕਰਨੀ ਹੋਵੇਗੀ। ਕੋਹਲੀ ਨੇ ਆਪਣਾ 18ਵਾਂ ਸੈਂਕੜਾ ਲਗਾਇਆ ਪਰ ਦੂਜੇ ਬੱਲੇਬਾਜਾਂ ਦੇ ਘਟੀਆ ਪ੍ਰਦਰਸ਼ਨ ਦੇ ਕਾਰਨ ਭਾਰਤ ਇਹ ਮੈਚ 24 ਦੌੜਾਂ ਤੋਂ ਹਾਰ ਗਿਆ। ਕੋਹਲੀ ਨੇ ਦੂਜੇ ਮੈਚ ਤੋਂ ਪਹਿਲਾਂ ਦੀ ਸ਼ਾਮ ਨੂੰ ਕਿਹਾ ਕਿ ਜੇਕਰ ਅਸੀਂ ਜਿੱਤ ਦਰਜ ਕਰਦੇ ਤਾਂ ਚੰਗਾ ਰਹਿੰਦਾ ਪਰ ਇਹ ਸਾਡੇ ਲਈ ਹਾਂ-ਪੱਖੀ ਸ਼ੁਰੂਆਤ ਹੈ। ਅਸੀਂ ਅੱਗੇ ਤੋਂ ਹੋਰ ਜ਼ਿੰਮੇਵਾਰੀ ਨਾਲ ਸ਼ੁਰੂਆਤ ਕਰਾਂਗੇ। ਮੈਂ ਪਿਛਲੇ ਮੈਚ ਵਿਚ ਆਪਣੀ ਬੱਲੇਬਾਜ਼ੀ ਤੋਂ ਚੰਗਾ ਮਹਿਸੂਸ ਕਰ ਰਿਹਾ ਹਾਂ। ਚੰਗੀ ਗੱਲ ਇਹ ਹੈ ਕਿ ਸਾਨੂੰ ਤਿਆਰੀ ਦੇ ਲਈ ਸਮਾਂ ਮਿਲਿਆ, ਇਸ ਲਈ ਮਾਨਸਿਕ ਤੌਰ 'ਤੇ ਮੈਂ ਤਿਆਰ ਸੀ। ਉਨ੍ਹਾਂ ਨੇ ਕਿਹਾ ਕਿ ਲੜੀ ਤੋਂ ਪਹਿਲਾਂ ਅਸੀਂ ਲਗਭਗ ਪੰਜ ਦਿਨ ਮੈਚ ਦਾ ਅਭਿਆਸ ਕੀਤਾ ਅਤੇ ਇਸ ਨੇ ਮੈਨੂੰ ਅਸਲ ਵਿਚ ਰਣਨੀਤੀ ਤਿਆਰ ਕਰਨ, ਪਰਿਸਥਿਤੀਆਂ ਦੇ ਹਿਸਾਬ ਨਾਲ ਖੇਡਣ ਵਿਚ ਮਦਦ ਦਿੱਤੀ ਅਤੇ ਮੈਂ ਆਪਣੀ ਰਣਨੀਤੀ ਦੇ ਮੁਤਾਬਕ ਚਲਣ ਵਿਚ ਸਫਲ ਰਿਹਾ। ਕੋਹਲੀ ਦਾ ਟੀਚੇ ਦਾ ਪਿੱਛਾ ਕਰਦੇ ਹੋਏ ਇਹ 12ਵਾਂ ਸੈਂਕੜਾ ਹੈ। ਇਨ੍ਹਾਂ 'ਚੋਂ ਪਿਛਲੇ 11 ਮੌਕਿਆਂ 'ਤੇ ਟੀਮ ਨੂੰ ਜਿੱਤ ਮਿਲੀ। ਉਨ੍ਹਾਂ ਨੇ ਕਿਹਾ ਕਿ ਟੀਚੇ ਦਾ ਪਿੱਛਾ ਕਰਦੇ ਹੋਏ ਤੁਸੀਂ ਜਾਣਦੇ ਹੋ ਕਿ ਕਿੰਨੀਆਂ ਦੌੜਾਂ ਬਣਾਉਣੀਆਂ ਹਨ ਅਤੇ ਇਸ ਨੂੰ ਮੈਂ ਹਮੇਸ਼ਾ ਹਾਂ-ਪੱਖੀ ਤੌਰ 'ਤੇ ਲੈਂਦਾ ਹਾਂ। ਇਸ ਨਾਲ ਮੈਂ ਸਥਿਤੀ ਦਾ ਅੰਦਾਜ਼ਾ ਲਗਾ ਸਕਦਾ ਹਾਂ ਕਿ ਪਾਰੀ ਦੇ ਕਿਸੇ ਮੋੜ 'ਤੇ ਮੈਨੂੰ ਕਿੰਨੀਆਂ ਦੌੜਾਂ ਬਣਾਉਣ ਦੀ ਜ਼ਰੂਰਤ ਹੈ। ਮੇਰਾ ਮੰਨਣਾ ਹੈ ਕਿ ਜਦੋਂ ਤੁਹਾਡੇ ਕੋਲ ਟੀਚਾ ਹੋਵੇ ਤਾਂ ਉਸ ਨੂੰ ਹਾਸਲ ਕਰਨਾ ਆਸਾਨ ਹੁੰਦਾ ਹੈ। ਕੋਹਲੀ ਨੇ ਕਿਹਾ ਕਿ ਸਿਰਫ ਫਿਟ ਬੱਲੇਬਾਜ਼ ਹੀ ਸ਼ਾਰਟ ਪਿਚ ਗੇਂਦਾਂ ਦਾ ਜਵਾਬ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਪੂਰੀ ਤਰ੍ਹਾਂ ਫਿਟ ਨਹੀਂ ਹੋ ਤਾਂ ਫਿਰ ਹੋ ਸਕਦਾ ਹੈ ਕਿ ਤੁਹਾਡੇ ਕੋਲ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਕੀਤੀ ਗਈ ਗੇਂਦ ਨੂੰ ਖੇਡਣ ਦੇ ਲਈ ਰਿਫਲੈਕਸ ਨਹੀਂ ਹੋਵੇ। ਇਸ ਨਾਲ ਤੁਹਡੀ ਕਮਜ਼ੋਰੀ ਦਾ ਖੁਲ੍ਹਾਸਾ ਹੋ ਸਕਦਾ ਹੈ। ਸਾਨੂੰ ਹਰ ਤਰ੍ਹਾਂ ਦੀ ਗੇਂਦ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ।
 
Top