ਕਿਸੇ ਡੂੰਘੇ ਪਾਣੀ ਵਾਲ਼ੀਏ ਨੀ ਝੀਲੇ ਨੀ ਕੁੜੀਏ ਬਦ&#26

KARAN

Prime VIP
ਨੀਲੇ ਨੀਲੇ ਤੇਰੇ ਨੈਣ ਨੇ ਨਸ਼ੀਲੇ ਨੀ ਕੁੜੀਏ ਬਦਾਮ ਰੰਗੀਏ
ਕਿਸੇ ਡੂੰਘੇ ਪਾਣੀ ਵਾਲ਼ੀਏ ਨੀ ਝੀਲੇ ਨੀ ਕੁੜੀਏ ਬਦਾਮ ਰੰਗੀਏ

ਸਾਰੇ ਨਾਗ ਤੂੰ ਵੈਰਾਗ ਵਾਲੇ ਕੀਲੇ ਨੀ ਕੀਲ ਕੇ ਪਟਾਰੀ ਪਾ ਲਏ
ਨਾਗ ਗੁੱਤਾਂ ਦੇ ਤੂੰ ਭੈੜੀਏ ਜਰੀਲੇ ਨੀ ਹੁਸਨਾਂ ਦੀ ਰਾਖੀ ਲਾ ਲਏ
ਕੋਈ ਕਰ ਮਿਲਣੇ ਦੇ ਨੀ ਵਸੀਲੇ ਨੀ ਕੁੜੀਏ ਬਦਾਮ ਰੰਗੀਏ
ਕਿਸੇ ਡੂੰਘੇ ਪਾਣੀ ਵਾਲ਼ੀਏ ਨੀ ਝੀਲੇ ਨੀ ਕੁੜੀਏ ਬਦਾਮ ਰੰਗੀਏ
ਨੀਲੇ ਨੀਲੇ ......

ਨੀ ਮੈਂ ਆਲ੍ਹਣਾ ਬਣਾਇਆ ਜੋੜ ਤੀਲੇ ਨੀ ਤੇਰੇ ਮੇਰੇ ਰਹਿਣ ਦੇ ਲਈ
ਅਸੀਂ ਸਾਜਣੇ ਪਿਆਰ ਦੇ ਕਬੀਲੇ ਨੀ ਆਸ਼ਿਕਾਂ ਦੇ ਬਹਿਣ ਦੇ ਲਈ
ਜਿਥੇ ਤਾਰੇ ਹੋਣ ਰਾਤੀਂ ਚਮਕੀਲੇ ਨੀ ਕੁੜੀਏ ਬਦਾਮ ਰੰਗੀਏ
ਕਿਸੇ ਡੂੰਘੇ ਪਾਣੀ ਵਾਲ਼ੀਏ ਨੀ ਝੀਲੇ ਨੀ ਕੁੜੀਏ ਬਦਾਮ ਰੰਗੀਏ
ਨੀਲੇ ਨੀਲੇ ......

ਸਾਰੇ ਝੂਠੇ ਜੋ ਖਿਆਲ ਬੇਦਲੀਲੇ ਨੀ ਐਵੇਂ ਈ ਡਰਾਈ ਜਾਂਦੇ ਨੇ
ਪਰ ਹੋਏ ਜਜ਼ਬਾਤ ਅਣਖੀਲੇ ਕੇ ਹੌਸਲਾ ਵਧਾਈ ਜਾਂਦੇ ਨੇ
ਤੂੰ ਹੀ ਜੱਜ ਮੇਰੀ ਦਿਲ ਦੀ ਤਸੀਲੇ ਨੀ ਕੁੜੀਏ ਬਦਾਮ ਰੰਗੀਏ
ਕਿਸੇ ਡੂੰਘੇ ਪਾਣੀ ਵਾਲ਼ੀਏ ਨੀ ਝੀਲੇ ਨੀ ਕੁੜੀਏ ਬਦਾਮ ਰੰਗੀਏ
ਨੀਲੇ ਨੀਲੇ ......

ਸਚ ਕਰ ਦੇ ਤੂੰ ਸੁਪਨੇ ਰੰਗੀਲੇ ਨੀ ਸਹੁੰ ਏ ਤੈਨੂ ਐਤਬਾਰ ਦੀ
ਬੋਲ ਬੁਲ੍ਹਾਂ ਵਿਚੋਂ ਬੋਲਕੇ ਸੁਰੀਲੇ ਨੀ ਭਰ ਲੈ ਤੂੰ ਹਾਮੀ ਪਿਆਰ ਦੀ
ਕੀਤਾ ਦਿਲ ਦਾ ਸ਼ਿਕਾਰ ਨੀ ਤੂੰ ਚੀਲੇ ਨੀ ਕੁੜੀਏ ਬਦਾਮ ਰੰਗੀਏ
ਕਿਸੇ ਡੂੰਘੇ ਪਾਣੀ ਵਾਲ਼ੀਏ ਨੀ ਝੀਲੇ ਨੀ ਕੁੜੀਏ ਬਦਾਮ ਰੰਗੀਏ
ਨੀਲੇ ਨੀਲੇ ......

ਫਲ ਹੋਗੇ ਨੇ ਪਿਆਰ ਦੇ ਰਸੀਲੇ ਨੀ ਆਸਾਂ ਵਾਲੀ ਖੰਡ ਪੈ ਗਈ
ਸੀਨਾ ਠਾਰ ਗਈਏਂ ਤਪਦਾ ਛਬੀਲੇ ਨੀ ਰੂਹਾਂ ਤਕ ਠੰਡ ਪੈ ਗਈ
ਗਈ ਅਕਲਾਂ ਦੇ ਮਾੰਜ ਨੀ ਪਤੀਲੇ ਨੀ ਕੁੜੀਏ ਬਦਾਮ ਰੰਗੀਏ
ਕਿਸੇ ਡੂੰਘੇ ਪਾਣੀ ਵਾਲ਼ੀਏ ਨੀ ਝੀਲੇ ਨੀ ਕੁੜੀਏ ਬਦਾਮ ਰੰਗੀਏ.......

Zaildar Pargat Singh
 

jassmehra

(---: JaSs MeHrA :---)
Re: ਕਿਸੇ ਡੂੰਘੇ ਪਾਣੀ ਵਾਲ਼ੀਏ ਨੀ ਝੀਲੇ ਨੀ ਕੁੜੀਏ ਬਦ

tfs....
 

#Jatt On Hunt

47
Staff member
Re: ਕਿਸੇ ਡੂੰਘੇ ਪਾਣੀ ਵਾਲ਼ੀਏ ਨੀ ਝੀਲੇ ਨੀ ਕੁੜੀਏ ਬਦ

:wah :wah
 
Top