11 ਜੁਲਾਈ ૿ ਸਲੋਹ ਕਬੱਡੀ ਟੂਰਨਾਮੈਂਟ ਮੌਕੇ ਜ਼ਖਮੀ ਹੋਏ ਸਲੋਹ ਕਬੱਡੀ ਕਲੱਬ ਦੇ ਨੌਜਵਾਨ ਖਿਡਾਰੀ ਰਮਨਪ੍ਰੀਤ ਸਿੰਘ ਰਮਨਾ ਰੁੜਕਾ ਦੀ ਗਰਦਨ ਦਾ ਸਫਲ ਅਪ੍ਰੇਸ਼ਨ ਕੀਤਾ ਗਿਆ। ਇਹ ਅਪ੍ਰੇਸ਼ਨ ਇੰਗਲੈਂਡ ਦੇ ਮਸ਼ਹੂਰ ਹਸਪਤਾਲ ਵਿਖੇ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸਤਿੰਦਰ ਸਿੰਘ ਗੋਲਡੀ ਤੇ ਰਸ਼ਪਾਲ ਸਿੰਘ ਸ਼ੀਰਾ ਨੇ ਦੱਸਿਆ ਕਿ ਰਮਨਪ੍ਰੀਤ ਦਾ ਸਫਲ ਆਪ੍ਰੇਸ਼ਨ ਹੋ ਗਿਆ ਹੈ । ਉਹ ਹੁਣ ਖਤਰੇ ਤੋਂ ਬਾਹਰ ਹੈ ਤੇ ਉਸਦੇ ਤੰਦਰੁਸਤ ਹੋਣ 'ਚ ਥੋੜਾ ਸਮਾਂ ਲੱਗੇਗਾ। ਉਨ੍ਹਾਂ ਦੱਸਿਆ ਕਿ ਯੂ.ਕੇ. ਦੇ ਖੇਡ ਪ੍ਰੇਮੀਆਂ, ਕਲੱਬਾਂ, ਫੈਡਰੇਸ਼ਨਾਂ ਤੇ ਪ੍ਰਮੋਟਰਾਂ ਵਲੋਂ ਕਬੱਡੀ ਖਿਡਾਰੀ ਦੀ ਤੰਦਰਸੁਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।