ਕਾਂਗਰਸੀ ਨੇਤਾਵਾਂ ਦੀ ਅਗਵਾਈ 'ਚ ਹਜ਼ਾਰਾਂ ਸਿੱਖਾ&#256

[JUGRAJ SINGH]

Prime VIP
Staff member
ਨਵੀਂ ਦਿੱਲੀ, 28 ਜਨਵਰੀ (ਉਪਮਾ ਡਾਗਾ ਪਾਰਥ)-ਭਾਰਤੀ ਜਨਤਾ ਪਾਰਟੀ ਦੇ ਨੇਤਾ ਅਰੁਣ ਜੇਤਲੀ ਨੇ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਦੀ ਇਹ ਗੱਲ ਕਹਿਣ 'ਤੇ ਤਿੱਖੀ ਆਲੋਚਨਾ ਕੀਤੀ ਕਿ 2002 ਦੇ ਦੰਗਿਆਂ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਹੱਲਾਸ਼ੇਰੀ ਦਿੱਤੀ ਸੀ | ਕੱਲ੍ਹ ਰਾਹੁਲ ਗਾਂਧੀ ਨੇ ਇਕ ਮੁਲਾਕਾਤ ਵਿਚ ਗੁਜਰਾਤ ਦੰਗਿਆਂ ਲਈ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ | ਰਾਹੁਲ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਵਿਚ ਨਿਰਦੋਸ਼ ਲੋਕ ਮਾਰੇ ਗਏ ਸਨ ਅਤੇ ਨਿਰਦੋਸ਼ ਲੋਕਾਂ ਦਾ ਮਾਰੇ ਜਾਣਾ ਬਹੁਤ ਮਾੜੀ ਗੱਲ ਹੈ ਅਤੇ ਅਜਿਹਾ ਨਹੀਂ ਵਾਪਰਨਾ ਚਾਹੀਦਾ ਸੀ | ਗੁਜਰਾਤ ਅਤੇ ਦਿੱਲੀ ਵਿਚਲੀਆਂ ਘਟਨਾਵਾਂ ਵਿਚਕਾਰ ਫਰਕ ਇਹ ਹੈ ਕਿ ਗੁਜਰਾਤ ਵਿਚ ਸੂਬਾ ਸਰਕਾਰ ਦੰਗਿਆਂ 'ਚ ਸ਼ਾਮਿਲ ਸੀ | ਭਾਜਪਾ ਆਗੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਇਹ ਵਿਚਾਰ ਕਿਥੋਂ ਲਿਆ ਕਿ 1984 ਦੇ ਸਿੱਖ ਕਤਲੇਆਮ ਵਿਚ ਸਰਕਾਰ ਸ਼ਾਮਿਲ ਨਹੀਂ ਸੀ | ਸ੍ਰੀ ਜੇਤਲੀ ਨੇ ਆਪਣੇ ਬਲਾਗ 'ਚ ਲਿਖਿਆ ਕਿ 1984 ਵਿਚ ਖੂਨ ਕਾ ਬਦਲਾ ਖੂਨ ਦਾ ਨਾਅਰਾ 31 ਅਕਤੂਬਰ 1984 ਨੂੰ ਦੁਪਹਿਰ ਬਾਅਦ 'ਏਮਜ਼' ਵਿਖੇ ਹੀ ਸ਼ੁਰੂ ਹੋ ਗਿਆ ਸੀ ਜਿਥੇ ਇੰਦਰਾ ਗਾਂਧੀ ਦੀ ਲਾਸ਼ ਰੱਖੀ ਹੋਈ ਸੀ | ਕਾਂਗਰਸੀ ਨੇਤਾ ਭੀੜ ਦੀ ਅਗਵਾਈ ਕਰਦੇ ਦੇਖੇ ਗਏ | ਹਜ਼ਾਰਾਂ ਸਿੱਖਾਂ ਨੂੰ ਵੱਖ ਵੱਖ ਥਾਵਾਂ 'ਤੇ ਕਤਲ ਕੀਤਾ ਗਿਆ | ਪੁਲਿਸ ਨੇ ਭੀੜ 'ਤੇ ਇਕ ਵੀ ਗੋਲੀ ਨਹੀਂ ਚਲਾਈ | ਮਾਮਲਿਆਂ ਦੀ ਕੋਈ ਜਾਂਚ ਨਹੀਂ ਹੋਈ | ਜਾਂਚ ਕਮਿਸ਼ਨ ਬਿਠਾਏ ਗਏ ਜਿਨ੍ਹਾਂ ਨੇ ਸਿਰਫ ਦਿਖਾਵਾ ਰਿਪੋਰਟਾਂ ਪੇਸ਼ ਕੀਤੀਆਂ | ਕਮਿਸ਼ਨ ਦੇ ਜੱਜ ਬਾਅਦ ਵਿਚ ਕਾਂਗਰਸ ਪਾਰਟੀ ਦੇ ਮੈਂਬਰ ਬਣ ਕੇ ਰਾਜ ਸਭਾ 'ਚ ਪਹੁੰਚ ਗਏ |
 
Top