ਮਾਂਵਾਂ ਮਾਂਵਾਂ ਹੁੰਦੀਆਂ ਨੇ, ਉਹ ਠੰਡੀਆਂ ਛਾਂਵਾ&#256

ਮਾਂਵਾਂ ਮਾਂਵਾਂ ਹੁੰਦੀਆਂ ਨੇ, ਉਹ ਠੰਡੀਆਂ ਛਾਂਵਾਂ ਹੁੰਦੀਆਂ ਨੇ
ਚਾਚੀਆਂ ਤਾਈਆਂ, ਮਾਂਵਾਂ ਵਾਂਗੂ ਚਾਹੁੰਦੀਆਂ ਨਈ
ਦੁੱਖ ਹੋਵੇ ਤਾਂ ਗਲ ਨਾਲ ਲਾਉਦੀਆਂ ਨਈ
ਉਹ ਹੌਕੇ ਹਾਵਾਂ ਹੁੰਦੀਆਂ ਨੇ
ਮਾਂਵਾਂ ਮਾਂਵਾਂ ਹੁੰਦੀਆਂ ਨੇ, ਉਹ ਠੰਡੀਆਂ ਛਾਂਵਾਂ ਹੁੰਦੀਆਂ ਨੇ।

ਭੈਣਾਂ ਦੇ ਵੀ ਪੇਕੇ ਹੁੰਦੇ ਮਾਂਵਾਂ ਨਾਲ
ਉਹ ਵੀ ਆਉਦੀਆਂ ਨੇ ਬੜੇ ਚਾਵਾਂ ਨਾਲ
ਦੁੱਖ ਸੁੱਖ ਸਾਝਾਂ ਕਰਦੀਆਂ ਨੇ ਫਿਰ ਮਾਂਵਾਂ ਨਾਲ
ਵੱਖਰੀਆਂ ਹੋ ਕੇ ਕਰਨ ਸਲਾਹਾਂ ਮਾਂਵਾਂ ਨਾਲ
ਭੈਣਾਂ ਦੇ ਲਈ ਮਾਂਵਾਂ ਠੰਡੀਆਂ ਸੀਤ ਹਵਾਵਾਂ ਹੁੰਦੀਆਂ ਨੇ
ਮਾਂਵਾਂ ਮਾਂਵਾਂ ਹੁੰਦੀਆਂ ਨੇ ਉਹ ਠੰਡੀਆ ਛਾਵਾਂ ਹੁੰਦੀਆਂ ਨੇ

ਰੱਬਾਂ ਮਾਂਵਾਂ ਕਰੀ ਨਾਂ ਕਿਸੇ ਤੋ ਦੂਰ ਕਦੇ
ਸੋਨੂੰ ਲਿਖੇ ਨਾਂ ਹੋ ਕੇ ਮਜਬੂਰ ਕਦੇ
ਮਾਂ ਸੱਭਨਾਂ ਦੇ ਵਿਹੜੇ ਵਿੱਚ ਰਹੇ ਹੱਸਦੀ
ਮੇਰੀਆ ਅੱਖੀਆ ਦੇ ਮੂਹਰੇ ਰਹੇ, ਬਸ ਰਹੇ ਵੱਸਦੀ
ਸੋਨੂੰ ਸ਼ਾਹ ਬਣੇ ਮਾਂ ਦੇ ਚਿਹਰੇ ਦਾਂ ਨੂਰ ਕਦੇ
ਜਿਹੜੇ ਘਰ ਲੋਕੋ ਮਾਂ ਵੱਸਦੀ ਉਹ ਪਾਂਕ ਪਵਿੱਤਰ ਥਾਵਾਂ ਹੁੰਦੀਆਂ ਨੇ
ਮਾਂਵਾਂ ਮਾਂਵਾਂ ਹੁੰਦੀਆਂ ਨੇ , ਉਹ ਠੰਡੀਆਂ ਛਾਵਾਂ ਹੁੰਦੀਆ ਨੇ .............ਸੋਨੂੰ ਸ਼ਾਹ
 
Top