ਬੀ.ਸੀ.ਸੀ.ਆਈ ਨੇ ਆਈ.ਸੀ.ਸੀ 'ਚ ਢਾਂਚਾਗਤ ਬਦਲਾਅ ਯੋਜਨਾ

[JUGRAJ SINGH]

Prime VIP
Staff member
ਚੇਨਈ- ਆਈ.ਸੀ.ਸੀ 'ਚ ਢਾਂਚਾਗਤ ਤਬਦੀਲੀਆਂ ਤੋਂ ਲਾਭਕਾਰੀ ਹੋਣ ਜਾ ਰਹੇ ਬੀ.ਸੀ.ਸੀ.ਆਈ ਨੇ ਇਸ ਯੋਜਨਾ ਦੀ ਸਰਬ-ਸੰਮਤੀ ਨਾਲ ਹਮਾਇਤ ਕੀਤੀ, ਜਿਸ ਦੇ ਤਹਿਤ ਵਿਸ਼ਵ ਕ੍ਰਿਕਟ 'ਚ ਫੈਸਲੇ ਲੈਣ ਦਾ ਅਧਿਕਾਰ ਭਾਰਤ, ਆਸਟਰੇਲੀਆ ਤੇ ਇੰਗਲੈਂਡ ਕੋਲ ਹੋਵੇਗਾ। ਇੱਥੇ ਬੁਲਾਈ ਗਈ ਹੰਗਾਮੀ ਬੈਠਕ ਤੋਂ ਬਾਅਦ ਬੀ.ਸੀ.ਸੀ.ਆਈ ਦੇ ਸਕੱਤਰ ਸੰਜੇ ਪਟੇਲ ਨੇ ਕਿਹਾ ਕਿ ਕਮੇਟੀ ਨੇ ਆਈ.ਸੀ.ਸੀ ਕਾਰਜਸਮੂਹ ਦੇ ਪ੍ਰਸਤਾਵਾਂ 'ਤੇ ਵਿਸਥਾਰ ਨਾਲ ਗੱਲ ਕੀਤੀ ਗਈ ਅਤੇ ਪਾਇਆ ਕਿ ਇਹ ਪ੍ਰਸਤਾਵ ਕ੍ਰਿਕਟ ਦੇ ਹੱਕ 'ਚ ਹਨ। ਬੋਰਡ ਦੀ ਅਗਵਾਈ ਬੋਰਡ ਦੇ ਮੀਤ ਪ੍ਰਧਾਨ ਸ਼ਿਵ ਲਾਲ ਯਾਦਵ ਨੇ ਕੀਤੀ ਕਿਉਂਕਿ ਪ੍ਰਧਾਨ ਐਨ. ਸ਼੍ਰੀਨਿਵਾਸਨ ਆਪਣੀ ਮਾਂ ਦੇ ਦਿਹਾਂਤ ਕਾਰਨ ਬੈਠਕ 'ਚ ਨਹੀਂ ਆ ਸਕੇ ਸਨ। ਬੀ.ਸੀ.ਸੀ.ਆਈ ਨੇ ਆਈ.ਸੀ.ਸੀ ਦੀ ਵਿੱਤ ਤੇ ਵਪਾਰਿਕ ਮਾਮਲਿਆਂ ਦੀ ਕਮੇਟੀ ਦੇ ਕਾਰਜਸਮੂਹ ਦੇ ਪ੍ਰਸਤਾਵ 'ਤੇ ਮਨਜ਼ੂਰੀ ਜਤਾਉਣ ਦਾ ਫੈਸਲਾ ਕੀਤਾ ਜਿਸ ਦੇ ਤਹਿਤ ਭਾਰਤੀ ਬੋਰਡ, ਕ੍ਰਿਕਟ ਆਸਟਰੇਲੀਆ ਤੇ ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ ਅਹਿਮ ਮੈਂਬਰ ਹੋਣਗੇ।
 
Top