ਸ਼ਾਹਰੁਖ ਫ਼ਿਲਮ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ

[JUGRAJ SINGH]

Prime VIP
Staff member

ਮੁੰਬਈ, 23 ਜਨਵਰੀ (ਏਜੰਸੀ)-ਸੁਪਰ ਸਟਾਰ ਸ਼ਾਹਰੁਖ ਖ਼ਾਨ ਅੱਜ ਮੁੰਬਈ ਦੇ ਜੁਹੂ ਇਲਾਕੇ 'ਚ ਫਰਾਹ ਖ਼ਾਨ ਵੱਲੋਂ ਨਿਰਦੇਸ਼ਿਤ ਆਪਣੀ ਆਉਣ ਵਾਲੀ ਫ਼ਿਲਮ 'ਹੈਪੀ ਨਿਊ ਈਅਰ' ਦੀ ਸ਼ੂਟਿੰਗ ਦੌਰਾਨ ਮਾਮੂਲੀ ਜ਼ਖ਼ਮੀ ਹੋ ਗਏ | ਉਨ੍ਹਾਂ ਨੂੰ ਬਾਅਦ ਵਿਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ |
ਸ਼ੰਕਰਾਚਾਰੀਆ ਨੇ ਪੱਤਰਕਾਰ ਦੇ ਮਾਰਿਆ ਥੱਪੜ
ਜਬਲਪੁਰ, 23 ਜਨਵਰੀ (ਏਜੰਸੀ)- ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਦਵਾਰਕਾ ਪੀਠ ਦੇ ਸ਼ੰਕਰਾਚਾਰੀਆ ਸਵਰੂਪਾਨੰਦ ਸਰਸਵਤੀ ਇਕ ਪੱਤਰਕਾਰ ਦੇ ਥੱਪੜ ਮਾਰਨ ਦੇ ਦੋਸ਼ ਵਿਚ ਵਿਵਾਦਾਂ 'ਚ ਘਿਰ ਗਏ ਹਨ | ਸ਼ੰਕਰਾਚਾਰੀਆ ਸਵਰੂਪਾਨੰਦ ਨੇ ਇਕ ਟੀ. ਵੀ. ਪੱਤਰਕਾਰ ਦੇ ਉਦੋਂ ਥੱਪੜ ਮਾਰ ਦਿੱਤਾ ਜਦੋਂ ਉਸ ਨੇ ਸ਼ੰਕਰਾਚਾਰੀਆ ਨੂੰ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ 'ਤੇ ਸਵਾਲ ਕੀਤਾ |
ਰਾਸ਼ਟਰੀ ਖੇਤੀਬਾੜੀ ਪ੍ਰਦਰਸ਼ਨੀ 9 ਫਰਵਰੀ ਤੋਂ
ਨਵੀਂ ਦਿੱਲੀ, 23 ਜਨਵਰੀ (ਉਪਮਾ ਡਾਗਾ ਪਾਰਥ)-ਭਾਰਤ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਸਾਂਝੇ ਤੌਰ 'ਤੇ ਰਾਸ਼ਟਰੀ ਪੱਧਰ ਦਾ ਖੇਤੀਬਾੜੀ ਮੇਲਾ ਅਤੇ ਪ੍ਰਦਰਸ਼ਨੀ ਕਰਵਾ ਰਹੀ ਹੈ | ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਮੰਤਰਾਲਾ ਇਹ ਮੇਲਾ 9 ਤੋਂ 13 ਫਰਵਰੀ ਤੱਕ ਨਾਗਪੁਰ 'ਚ ਲਗਾਵੇਗਾ |
ਬੀਕਾਨੇਰ 'ਚ ਜਗੁਆਰ ਜਹਾਜ਼ ਦੁਰਘਟਨਾਗ੍ਰਸਤ
ਬੀਕਾਨੇਰ, 23 ਜਨਵਰੀ (ਏਜੰਸੀ)- ਹਵਾਈ ਫੌਜ ਦਾ ਜਗੁਆਰ ਹਵਾਈ ਜਹਾਜ਼ ਬੁੱਧਵਾਰ ਰਾਤ ਨੂੰ ਉਡਾਨ ਭਰਨ ਤੋਂ ਬਾਅਦ ਤਕਨੀਕੀ ਖਰਾਬੀ ਕਰਕੇ ਭੋਲਾਸਰ ਪਿੰਡ ਨੇੜੇ ਇਕ ਕਿਸਾਨ ਦੇ ਖੇਤ 'ਚ ਡਿਗ ਕੇ ਤਬਾਹ ਹੋ ਗਿਆ | ਜਹਾਜ਼ 'ਚ ਸਵਾਰ ਪਾਇਲਟ ਅਤੇ ਸਹਿ-ਪਾਇਲਟ ਸੁਰੱਖਿਅਤ ਹਨ | ਘਟਨਾ ਦੀ ਸੂਚਨਾ ਮਿਲਦੇ ਹੀ ਸੈਨਾ ਅਤੇ ਪ੍ਰਸ਼ਾਸਨਿਕ ਅਧਿਕਾਰੀ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਏ |
 
Top