ਲਚਰ ਗਾਇਕ / ਗੁਰਪ੍ਰੀਤ ਸਿੰਘ

→ ✰ Dead . UnP ✰ ←

→ Pendu ✰ ←
Staff member
ਗੁਰੂ ਆ ਪੀਰਾ ਨੁ ਮਨ ਬਹਿ ਗਏ ਕਹਾਣੀ ..
ਭੁਲ ਗਏ ਨੇ ਲੋਕ ਉਹਨਾ ਦੀ ਕਹੀ ਬਾਣੀ.
ਵੰਡ ਦਿਤੇ ਮੰਦਰ , ਤੇ ਪੰਜਾਬ ਦਾ ਪਾਣੀ .
ਕਿਥੇ ਰਹਿ ਗਈ ਉਹ ਝਾਸ਼ੀ ਵਾਲੀ ਰਾਣੀ …
ਗੁਰਦਾਸ ਮਾਨ ਵਰਗੇ ਗਾਇਕਾ ਦਾ ਚੇਤਾ ਹੀ ਭੁਲਾ ਲਿਆ ..
ਅਜਕਲ ਦੇ ਲਚਰ ਗਾਇਕਾ ਨੇ ਪੰਜਾਬ ਸਾਡਾ ਖਾ ਲਿਆ ..

ਪੰਜਾਬੀ ਸਭਅਿਤਾ ਦੀ ਤਾ ਵਖਰੀ ਹੀ ਟੋਹਰ ਹੈ ..
ਭੰਗੜੇ ਦਾ ਚਲਦਾ ਪੁਰੀ ਦੁਨੀਆ ਵਿਚ ਜੋਰ ਹੈ .
ਗਿਧਾ ਅਤੇ ਬੋਲੀਆ ਦੀ ਵਖਰੀ ਹੀ ਸਾਨ ਹੈ …
ਪਟਿਆਲਾ ਸੂਟ ਪੰਜਾਬੀ ਕੁੜੀ ਦੀ ਪਹਿਚਾਨ ਹੈ .
ਛਡ ਕੇ ਪੰਜਾਬੀ ਸੂਟ ਜੀਨਾ ਟਾਪ ਨੂੰ ਅਪਨਾ ਲਿਆ …
ਅਜਕਲ ਦੇ ਲਚਰ ਗਾਇਕਾ ਨੇ ਪੰਜਾਬ ਸਾਡਾ ਖਾ ਲਿਆ ..

ਕੋਣ ਭੁਲ ਸਕਦਾ ਸਾਡੀ ਖੇਡ ਕਬਡੀ ਨੂੰ..
ਵਾਹ ੳ ਅਜ ਦੇ ਨੋਜਵਾਨਾ ਉਹ ਵੀ ਭੁਲ ਛਡੀ ਤੂੰ …
ਨਸ਼ਿਆ ਦੇ ਪਿਛੇ ਲਗ ਜੀਵਨ ਤੂੰ ਗਵਾ ਲਿਆ …
ਪਿੳ ਦੀ ਕਮਾਈ ਦਾ ਤੂ ਚੰਗਾ ਮੁਲ ਪਾ ਲਿਆ ..
ਮੁੜ ਕੇ ਨੀ ਆਉਣਾ ਕਾਕਾ ਸਮਾ ਜਿਹੜਾ ਗੁਆ ਲਿਆ ..
ਅਜਕਲ ਦੇ ਲਚਰ ਗਾਇਕਾ ਨੇ ਪੰਜਾਬ ਸਾਡਾ ਖਾ ਲਿਆ ..

ਲਿਖਦਾ ਹਾ ਸਚ “ਗੁਰਪ੍ਰੀਤ”ਮੇਰਾ ਨਾਮ ਹੈ ..
ਅਖਾ ਵਿਚ ਪਾਣੀ ਮੇਰੇ ਹਥ ਵਿਚ ਕਲਾਮ ਹੈ ..
ਵੀਰਾ ਅਤੇ ਭੈਣਾ ਅਗੇ ਇਹੀ ਅਰਦਾਸਿ ਹੈ ..
ਨਾ ਸੁਣੋ ਅਜਕਲ ਦੇ ਪੰਜਾਬੀ ਗਾਣੇ ਸਭ ਬਕਵਾਸ ਆ ..
ਗੁਰਬਾਣੀ ਨਾਲ ਜੁੜ ਮੈ ਤਾ ਜੀਵਨ ਸਫਲ ਬਣਾ ਲਿਆ …
ਅਜਕਲ ਦੇ ਲਚਰ ਗਾਇਕਾ ਨੇ ਪੰਜਾਬ ਸਾਡਾ ਖਾ ਲਿਆ .
 
Top