ਗੁੱਸਾ ਤੇ ਕਿਰਪਾਨ / ਬਲਵਿੰਦਰ ਸਿੰਘ ਬਾਈਸਨ

→ ✰ Dead . UnP ✰ ←

→ Pendu ✰ ←
Staff member
ਇਹ ਕੀ ? ਹਾਏ ਓਏ ! ਬਾਜ਼ ਸਿੰਘ ਨੂੰ ਹੱਥ ਵਿਚ ਕਿਰਪਾਨ ਫੜ ਕੇ ਦੋ ਮੁੰਡਿਆਂ ਨਾਲ ਗੁਥ੍ਮ-ਗੁਥਾ ਹੋਇਆ ਵੇਖ ਕੇ ਮਨਜੀਤ ਸਿੰਘ ਨੇ ਲੜਾਈ ਛੁਡਵਾ ਦਿੱਤੀ !

ਮਨਜੀਤ ਸਿੰਘ : ਲੜਾਈ ਕਿਓ ਕਰ ਰਹੇ ਸੀ ਬਾਜ਼ ਸਿੰਘ ?

ਬਾਜ਼ ਸਿੰਘ : ਕੁਛ ਖਾਸ ਨਹੀ ਵੀਰ ਜੀ, ਮੈਂ ਲੰਘ ਰਿਹਾ ਸੀ, ਤੇ ਪਿਛੋਂ ਇਨ੍ਹਾਂ ਨੇ ਟਿਚਕਰ ਕਿੱਤੀ ! ਬੱਸ ਮੈਨੂੰ ਗੁੱਸਾ ਆ ਗਿਆ ਤੇ ਮੈਂ ਪਾ ਲਿਆ ਲੰਬਾ ਫਿਰ !

ਮਨਜੀਤ ਸਿੰਘ : ਹੈ ? ਪਰ ਤੂੰ ਕਿਰਪਾਨ ਕਿਓਂ ਕੱਡੀ ਵੀਰ ? ਐਸਾ ਕੀ ਮੁਸ਼ਕਿਲ ਸਮਾਂ ਆ ਗਿਆ ਸੀ ? ਐਡਾ ਗੁੱਸਾ ?

ਬਾਜ਼ ਸਿੰਘ : ਅੰਮ੍ਰਿਤ ਛਕਿਆ ਹੋਇਆ ਹੈ ਨਾ ਤੇ ਖੰਡੇ ਦੀ ਗਰਮੀ ਕਿਥੇ ਜਾਣੀ ਹੈ ! ਆਪਣੇ ਤੇ ਸੁਭਾ ਵਿਚ ਹੀ ਗੁੱਸਾ ਹੈ ਜੀ ! ਫਿਰ ਕਿਰਪਾਨ ਕਿਸ ਵਾਸਤੇ ਪਾਈ ਹੈ ? ਤੁਸੀਂ ਸੁਣਿਆ ਨਹੀ “ਜੇਹੜਾ ਵੀ ਅੱਗੇ ਖੰਗਿਆ ਸੀ, ਅਸੀਂ ਪੁੱਠਾ ਟੰਗਿਆ ਸੀ ”

ਮਨਜੀਤ ਸਿੰਘ : ਵਾਹ ਵਾਹ ਵਾਹ ਸੱਦਕੇ ਤੇਰੇ ਵੀਰਾ ! ਤੈਨੂੰ ਗਲਤ ਕੰਮ ਕਰਨ ਵਿਚ ਵੀ ਕਾਰਣ ਲਭ ਗਿਆ ? ਤੈਨੂੰ ਪਾਣੀ ਵਿਚ ਫੇਰੇ ਖੰਡੇ ਨਾਲ ਗਰਮੀ ਚੜ੍ਹ ਗਈ ਪਰ ਉਸੇ ਪਾਣੀ ਵਿਚ ਜੋ ਬਤਾਸ਼ੇ ਘੋਲੇ ਸੀ “ਉਨ੍ਹਾਂ ਦੀ ਮਿਠਾਸ ਨੂੰ ਭੁਲ ਗਿਆਂ ?” ਫਿਰ ਜੋ ਤੇਰੇ ਸਿਰ ਉਤੇ, ਮੁੰਹ ਵਿਚ ਤੇ ਹੋਰ ਅੰਮ੍ਰਿਤ ਦੇ ਛਿੱਟੇ ਮਾਰੇ ਸੀ, ਉਨ੍ਹਾਂ ਦੀ ਸ਼ੀਤਲਤਾ ਭੁਲ ਗਿਆ ? ਤੈਨੂੰ ਯਾਦ ਰਿਹਾ ਤੇ ਕੇਵਲ ਖੰਡੇ ਦੀ ਗਰਮੀ ?

ਇਹ ਜੋ ਕਿਰਪਾਨ ਤੈਨੂੰ ਬਕ੍ਸ਼ੀਸ਼ ਹੋਈ ਹੈ ਓਹ ਇਸ ਲਈ ਨਹੀ ਹੋਈ ਕੀ ਤੂੰ ਆਪਣੇ ਕਰ ਕੇ ਸਭ ਨੂੰ ਬਦਨਾਮ ਕਰਦਾ ਫਿਰੇਂ ! ਇਹ ਕਿਰਪਾਨ ਹੈ, ਇਹ ਬਕ੍ਸ਼ੀਸ਼ ਹੈ, ਇਹ ਕਿਰਪਾ ਹੈ ਮਨੁਖ ਉੱਤੇ ਕੀ ਇੱਕ ਤਾਕਤ ਤੇਰੇ ਕੋਲ ਹੈ ! ਤੇ ਵੀਰ ਗੁਰੂ ਸਾਹਿਬ ਸਮਝਾਉਂਦੇ ਨੇ ਕੀ

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥


ਅਸੀਂ ਕਿਸੇ ਕੋਲੋਂ ਡਰਨਾ ਨਹੀ ਪਰ ਨਾਲੇ ਹੀ ਜਿੰਮੇਵਾਰੀ ਹੈ ਕੀ ਕਿਸੀ ਨੂੰ ਡਰਾਉਣਾ ਵੀ ਨਹੀ ! ਕਿਰਪਾਨ ਚੁੱਕੋ ਪਰ ਮਜਲੂਮ ਦੀ ਰਖਿਆ ਵਾਸਤੇ ਨਾ ਕੀ ਕਿਸੀ ਨੂੰ ਵੇਹਲੇ ਡਰਾਵਾ ਦੇਣ ਲਈ ! ਕਿਰਪਾਨ ਚੁੱਕੋ ਆਪਣੀ ਸੁਰਖਿਆ ਵਾਸਤੇ ਪਰ ਗੱਲ ਗੱਲ ਤੇ ਕਿਰਪਾਨ ਨੂੰ ਹੱਥ ਪਾ ਲੈਣਾ ਸਿਖੀ ਨਹੀ, ਸਿਆਨਪ ਨਹੀ ! ਇਹ ਇੱਕ ਪ੍ਰਣ ਹੈ, ਇਹ ਇੱਕ ਸੰਦੇਸ਼ ਹੈ ਗੁਰੂ ਦਾ ਕੇ ਤੇਰੇ ਤੇ “ਕਿਰਪਾ” ਹੋਈ ਹੈ ਤੇ ਤੈਨੂ “ਮਾਣ” ਮਿਲਿਆ ਹੈ ਤੇ ਜਿਸ ਕੋਲ ਮਾਣ ਹੁੰਦਾ ਹੈ ਓਹ ਜਲਦੀ ਗੁੱਸਾ ਨਹੀ ਖਾਉਂਦਾ !

ਬਾਜ਼ ਸਿੰਘ (ਰੋਂਦਾ ਹੋਇਆ) : ਬੱਸ ਕਰੋ ! ਬੱਸ ਕਰੋ ! ਵੀਰ ਜੀ ਬੱਸ ਕਰੋ ! ਮੈਨੂੰ ਸਮਝ ਆ ਗਈ ਕੀ ਮੈਂ ਕਿਤਨਾ ਭੁਲੇਖੇ ਵਿਚ ਸੀ ! ਮੈਂ ਤੇ ਲੋਕਾਂ ਦੇ ਕਹਿਣ ਵਿਚ ਆ ਗਿਆ ਸੀ ! ਮੈਂ ਹੁਣ ਆਪਣੇ ਧਰਮ ਬਾਰੇ, ਇਤਿਹਾਸ ਬਾਰੇ, ਸਾਡੇ ਵਡੇ ਵਡੇਰਿਆ ਦਿਆਂ ਸਾਖੀਆਂ ਬਾਰੇ ਗਿਆਨ ਹਾਸਿਲ ਕਰਾਂਗਾ ! ਤੇ ਕੋਸ਼ਿਸ਼ ਕਰਾਂਗਾ ਕੀ ਮੇਰੇ ਕਰਕੇ ਮੇਰੇ ਗੁਰੂ ਉੱਤੇ ਕੋਈ ਦੋਸ਼ ਨਾ ਆਵੇ , ਤੇ ਪੰਥ ਵੀ ਸ਼ਰਮਿੰਦਾ ਨਾ ਹੋਵੇ ! ਮੈਨੂੰ ਅੱਜ ਅੰਮ੍ਰਿਤ ਦਾ ਮਤਲਬ ਸਮਝ ਆ ਗਿਆ ਹੈ !

– ਬਲਵਿੰਦਰ ਸਿੰਘ ਬਾਈਸਨ
 
Top