ਗੁਲਾਮ

[JUGRAJ SINGH]

Prime VIP
Staff member
ਤੈਨੂੰ ਦਿਲ ਵਾਲੀ ਤੱਕੜੀ 'ਚ ਰੱਖਿਆ ਸਜਾ ਕੇ ,
ਕਦੇ ਤੋਲਿਆ ਨਾ ਤੈਨੂੰ ਵੱਟੇ ਇਸ਼ਕ਼ੇ ਦੇ ਪਾ ਕੇ ,
ਤੇਰੇ ਪੱਖ 'ਚ ਸੀ ਸਦਾ ਅਸੀਂ, ਤਾਹਿਓਂ ਇੱਕਲੇ ਹੁਣ ਰਹਿੰਦੇ ,
ਨੀ ਇਹ ਲੋਕ ਤੇਰਾ ਸੋਹਣੀਏ, ਗੁਲਾਮ ਮੈਨੂੰ ਕਹਿੰਦੇ.........

ਕਿਤੋਂ ਮਿਲੀਆਂ ਨਾ ਛਾਵਾਂ ਨੀ ਮੈਂ ਛਾਂਗ ਦਿੱਤੇ ਰੁੱਖ ,
ਸਾਨੂੰ ਇਸ਼ਕ਼ ਤੇਰੇ 'ਚ ਬਸ ਲੱਭੇ ਲੱਖਾਂ ਦੁੱਖ ,
ਮੈਂ ਤਾਂ ਸੁਣਿਆ ਜਨਾਬ ਸੁੱਖ, ਮਿਹਲਾਂ ਵਾਲੇ ਲੈਂਦੇ ,
ਨੀ ਇਹ ਲੋਕ ਤੇਰਾ ਸੋਹਣੀਏ, ਗੁਲਾਮ ਮੈਨੂੰ ਕਹਿੰਦੇ .........


ਇੱਕ ਰਾਜ਼ ਮੈਂ ਨਦੀ ਦੇ ਦੋਵੇਂ ਕੰਡਿਆਂ ਤੋਂ ਪੁੱਛਿਆ ,
ਕਾਹਤੋਂ ਮਿਲਦੇ ਨਾ ਓੁਹ ਵੀ ਸਾਡੇ ਵਾਂਗ ਓੁਹਨਾਂ ਦੱਸਿਆ ,
ਕਹਿੰਦੇ ਮਿਲਦਾ ਪਿਆਰ, ਜੇ ਅਸੀਂ ਨਦੀ ਤਰ ਲੇਂਦੇ ,
ਨੀ ਇਹ ਲੋਕ ਤੇਰਾ ਸੋਹਣੀਏ, ਗੁਲਾਮ ਮੈਨੂੰ ਕਹਿੰਦੇ.........


ਉਂਝ ਲੋਕਾਂ ਨੂੰ ਕੀ ਪਤਾ ਸਾਡੀ ਇਸ਼ਕ਼ ਕਹਾਣੀਆਂ ,
ਇਹ ਤਾਂ ਸੱਜਰੀ ਸਵੇਰ ਦੀਆਂ ਅੱਲੜ੍ਹ ਸੁਵਾਣੀਆਂ ,
ਬੱਸ ਕੱਚ੍ਹੇ-ਪੱਕੇ ਘੜੇ ਦੀ ਪਛਾਣ ਕਰ ਲੈਂਦੇ ,
ਨੀ ਇਹ ਲੋਕ ਤੇਰਾ ਸੋਹਣੀਏ, ਗੁਲਾਮ ਮੈਨੂੰ ਕਹਿੰਦੇ.........
 
Top