ਅੱਧੀ ਰਾਤ ਨੂੰ !

ਅੱਧੀ ਰਾਤ ਨੂੰ ਮਜਬੂਰ ਹੋ ,
ਪੱਤਨ ਦੇ ਕਿਨਾਰੇ ਟੁਰ ਪੈਂਦਾ ਹਾਂ !
ਅੱਧੀ ਰਾਤ ਨੂੰ ਮਜਬੂਰ ਹੋ ,
ਹੌਕਿਆਂ ਦੇ ਸਹਾਰੇ ਟੁਰ ਪੈਂਦਾ ਹਾਂ!
ਇਹ ਭੀ ਤੇ ਕੀ ਮਜਬੂਰੀ ਹੈ ?
ਮੈਂ ਜਿੰਦਗੀ ਦੀ ਹਕੀਕਤ ਨੂੰ ,
ਸਿਤਾਰਿਆਂ ਤੋਂ ਛੁਪਾ ਲਵਾਂ !
ਏਡੀ ਭੀ ਕੀ ਦੂਰੀ ਹੈ ?
ਮੇਰੀ ਢੂੰਡ ਪੁਲਾੜਾਂ ਥੀਂ ,
ਮੈਂ ਮੰਜਿਲ ਪਾ ਲਵਾਂ !
ਇਕ ਸਜਨ ਦੀ ਤੱਕਣੀ ਦੇ,
ਇਸ਼ਾਰੇ ਤੇ ਟੁਰ ਪੈਂਦਾਂ ਹਾਂ
ਅੱਧੀ ਰਾਤ ਨੂੰ ਮਜਬੂਰ ਹੋ ,
ਹੌਕਿਆਂ ਦੇ ਸਹਾਰੇ ਟੁਰ ਪੈਂਦਾ ਹਾਂ!
ਹਰ ਰਾਤ ਪੈਣ ਤੋਂ ਪਹਿਲਾਂ,
ਮੇਰੀ ਆਸ ਦੇ ਫੁਲ ਮੁਰਝਾ ਜਾਂਦੇ ,
ਮੈਂ ਡੋਡੀਆਂ ਦੀ ਮੁਸਕਾਨ ਲਈ,
ਫਿਰ ਰਾਤ ਟਪਾ ਲਵਾਂ !
ਹਰ ਪ੍ਰਭਾਤ ਤੋਂ ਪਹਿਲਾਂ,
ਮੇਰੀ ਭਟਕਣ ਸਿਖਰਾਂ ਛੋਹ ਲੈਂਦੀ,
ਮੈਂ ਉਸ ਤੋਂ ਜਿੰਦਗੀ ਭਾਲਣ ਲਈ,
ਫਿਰ ਦਿਨ ਮੁਕਾ ਲਵਾਂ !
ਅਵਾਗਵਣ ਦੇ ਏਸ ਚੱਕਰ 'ਚ
ਮੈਂ ਜਿੰਦ ਦੇ ਲਾਰੇ ਟੁਰ ਪੈਂਦਾਂ ਹਾਂ
ਅੱਧੀ ਰਾਤ ਨੂੰ ਮਜਬੂਰ ਹੋ ,
ਪੱਤਨ ਦੇ ਕਿਨਾਰੇ ਟੁਰ ਪੈਂਦਾਂ ਹਾਂ !
ਅੱਧੀ ਰਾਤ ਨੂੰ ਮਜਬੂਰ ਹੋ ,
ਹੌਕਿਆਂ ਦੇ ਸਹਾਰੇ ਟੁਰ ਪੈਂਦਾ ਹਾਂ!


unknown writer
 

Arun Bhardwaj

-->> Rule-Breaker <<--
ਇਕ ਸਜਨ ਦੀ ਤੱਕਣੀ ਦੇ,
ਇਸ਼ਾਰੇ ਤੇ ਟੁਰ ਪੈਂਦਾਂ ਹਾਂ
ਅੱਧੀ ਰਾਤ ਨੂੰ ਮਜਬੂਰ ਹੋ ,
ਹੌਕਿਆਂ ਦੇ ਸਹਾਰੇ ਟੁਰ ਪੈਂਦਾ ਹਾਂ!


:jsm :wah :wah
 
Top