Punjab News ਧਰਮਿੰਦਰ ਦੀ ਜ਼ਮੀਨ ਹੜਪਣ ਦੇ ਮਾਮਲੇ

→ ✰ Dead . UnP ✰ ←

→ Pendu ✰ ←
Staff member
ਲੁਧਿਆਣਾ, 6 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਜੀਲੈਂਸ ਬਿਊਰੋ ਵੱਲੋਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਫਿਲਮੀ ਅਦਾਕਾਰ ਧਰਮਿੰਦਰ ਦੀ ਕਰੋੜਾਂ ਰੁਪਏ ਮੁੱਲ ਦੀ ਜ਼ਮੀਨ ਹੜਪਣ ਦੇ ਮਾਮਲੇ ਵਿਚ ਮਾਲ ਵਿਭਾਗ ਦੇ ਪਟਵਾਰੀ ਸਮੇਤ 12 ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਦੋ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਵਿਜੀਲੈਂਸ ਸ. ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਫਿਲਮੀ ਅਦਾਕਾਰ ਸ੍ਰੀ ਧਰਮਿੰਦਰ ਦੀ ਅਜੀਤ ਨਗਰ ਹੈਬੋਵਾਲ ਵਿਚ 12 ਕਰੋੜ ਜੱਦੀ ਜਾਇਦਾਦ ਸੀ ਇਸ ਜਾਇਦਾਦ ਵਿਚੋਂ ਉਨ੍ਹਾਂ ਨੇ 9 ਏਕੜ ਜ਼ਮੀਨ ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤੀ ਸੀ ਅਤੇ ਹੁਣ ਇਸ ਵਿਚ 2600 ਗਜ਼ ਜ਼ਮੀਨ ਰਹਿ ਗਈ ਸੀ। ਇਸ 2600 ਵਰਗ ਗਜ਼ ਜ਼ਮੀਨ ਵਿਚੋਂ 1333 ਵਰਗ ਗਜ਼ ਮਾਲ ਮਹਿਕਮੇ ਦੇ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਰੋਹਿਤ ਕਪਿਲਾ ਅਤੇ ਕੁਝ ਹੋਰ ਵਿਅਕਤੀਆਂ ਨੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਨਜਾਇਜ਼ ਕਬਜ਼ੇ ਕਰ ਲਏ ਸਨ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਵੱਲੋਂ ਇਸ ਸਬੰਧੀ ਰੋਹਿਤ ਕਪਿਲਾ, ਜਸਵੰਤ ਸਿੰਘ, ਪਟਵਾਰੀ ਸਮੇਤ 12 ਵਿਅਕਤੀਆਂ ਖਿਲਾਫ ਧਾਰਾ 420/467/468/471, 120 ਬੀ ਅਤੇ ਰਿਸ਼ਵਤ ਰੋਕੂ ਐਕਟ ਦੀ ਧਾਰਾ 13 (1), 13 (2), 88 ਅਧੀਨ ਕੇਸ ਦਰਜ ਕਰ ਕੇ ਰੋਹਿਤ ਅਤੇ ਜਸਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀ ਕਥਿਤ ਦੋਸ਼ੀ ਅਜੇ ਫਰਾਰ ਹਨ।
 
Top