ਇਹ ਖੇਡ ਨਸੀਬਾਂ ਦਾ

ਕੋਈ ਵਸਦਾ ਉਜੜ ਗਿਆ , ਤੇ ਕੋਈ ਵਸਣਾ ਚਾਹੁੰਦਾ ਏ ..
ਇਹ ਖੇਡ ਨਸੀਬਾਂ ਦਾ , ਮੈਨੂੰ ਸਮਝ ਨਾ ਆਉਂਦਾ ਏ ..
ਸਮਝਾਂ ਤੇ ਕੀ ਸਮਝਾਂ , ਏਦਾਂ ਹੀ ਹੁੰਦੀ ਏ ..
ਇਹ ਲੇਖ ਨਸੀਬਾਂ ਦੇ , ਤਕਦੀਰ ਹੀ ਬੁਣਦੀ ਏ ..
ਜੋ ਲੇਖਾਂ ਵਿਚ ਹੁੰਦਾ , ਓਹ ਮਿਲ ਕੇ ਰਹਿੰਦਾ ਏ ..
ਇਸ ਬੇਦਰਦੀ ਦੁਨਿਆ ਵਿਚ , ਆਖਰ ਹਸਣਾ ਹੀ ਪੈਂਦਾ ਏ ..
ਜੋ ਹਸਣਾ ਸਿਖ ਜਾਂਦਾ , ਓਹ ਬੜਾ ਖਿਡਾਰੀ ਏ ..
ਕਈ ਵਾਂਗ ਸਤਿੰਦਰ ਦੇ , ਅੱਜ ਬਣੇ ਲਿਖਾਰੀ ਨੇ ..
ਇਹ ਲਿਖ ਕੇ ਕਲਮਾਂ ਨਾਲ , ਸਪਨੇ ਸੰਜੋ ਜਾਂਦੇ ..
ਫਿਰ ਅੰਤ ਸਮੇ ਦੇ ਵਿਚ , ਖੁਦ ਸੁਪਨਾ ਹੀ ਹੋ ਜਾਂਦੇ ..
ਨਾਲੇ ਸਮੇ ਬੀਤਦੇ ਨਾਲ , ਸਭ ਭੁੱਲ ਹੀ ਜਾਂਦੇ ਨੇ ..
ਬਣ ਨੀਰ ਸਮੁੰਦਰ ਵਿਚ , ਸਬ ਰੁਲ ਹੀ ਜਾਂਦੇ ਨੇ ........
 
Top