ਤਾ ਗੱਲ ਬਣਦੀ...

ਉਹ ਸਾਹਮਣੇ ਆਵੇ ਤਾ ਗੱਲ ਬਣਦੀ..
ਜਰਾ ਮੁਸਕਰਾਵੇ ਤਾ ਗੱਲ ਬਣਦੀ...
ਜੇ ਨਜਰਾ ਮਿਲਾਵੇ ਤਾ ਗੱਲ ਬਣਦੀ...
ਕੋਈ ਗੱਲ ਸੁਣਾਵੇ ਤਾ ਗੱਲ ਬਣਦੀ...

ਪੁੱਛਣ ਪਿੰਡ ਮੇਰੇ ਦੀਆ ਗਲੀਆ ਮੈਥੋ ਉਹਨੇ ਪੈਰ ਕਦੋ ਪਾਣਾ *ਏ
ਲੰਗੀ ਦੀਵਾਲੀ,ਮਾਘੀ,ਲੋਹੜੀ ਕਿਤੇ ਵਿਸਾਖੀ ਤੇ ਆਵੇ ਤਾ ਗੱਲ ਬਣਦੀ...

ਮੇਰੇ ਦਿਲ ਵਿੱਚ ਬਹੁਤ ਨੇ ਰੀਝਾ ਲੱਖਾ ਗੱਲਾ ਕਰਨੀਆ ਮੈ
ਕੱਲਿਆ ਬਹਿ ਕਿਤੇ ਮੇਰੀ ਸੁਣੇ ਉਹ ਆਪਣੀ ਸੁਣਾਵੇ ਤਾ ਗੱਲ ਬਣਦੀ....

ਵਾਹ ਵਾਹ ਹੁੰਦੀ ਹਰ ਸ਼ੇਅਰ ਤੇ ਪਰ ਪਵਨ ਕੋਈ ਖੁਸ਼ੀ ਨਹੀ
ਕਾਸ਼ ਕਿਤੇ ਮੈ ਲਿਖੇ ਜਿਹਦੇ ਲਈ ਉਹ ਜੇ ਸਲਾਹਵੇ ਤਾ ਗੱਲ ਬਣਦੀ,,,ਤਾ ਗੱਲ ਬਣਦੀ....
 
Top