ਮੈਂ ਵਾਰੇ ਜਾਵਾਂ

ਬਿਨ ਪੁੱਛਿਆਂ ਹੀ ਬਿਨ ਦੱਸਿਆਂ ਹੀ, ਮੇਰੇ ਸਾਰੇ ਕਾਜ ਸਵਾਰਦਾ
ਮੈਂ ਵਾਰੇ ਜਾਵਾਂ, ਨਹੀਂ ਚਾਅ ਮੁੱਕਦਾ, ਮੇਰੇ ਸੁਰਖ ਰੰਗੀਲੇ ਯਾਰ ਦਾ !

ਇਸ ਚੱਲਦੀ ਦੁਨੀਆਂ ਦੇ ਵਿੱਚ ਸਾਰੇ ਓਹਨੁ ਭੋਲਾ ਮੰਨਦੇ ਨੇਂ
ਕਰ-ਕਰ ਕੇ ਘੋਰ੍ਹ ਅਨਿਆਈਆਂ ਤੇ ਸਭ ਓਹਲਾ ਮੰਨਦੇ ਨੇਂ
ਨਾਂ ਸੁਣਿਆਂ ਤੇ ਨਾਂ ਦੇਖਿਆ ਕਦੇ ਤਾਹੀਓਂ ਬੋਲਾ ਵੀ ਮੰਨਦੇ ਨੇਂ
ਕਰ ਇਬਾਦਤ ਸੱਚੀ ਜੇ ਵੇਖਣਾ, ਬਣ ਦੀਵਾਨਾਂ ਦੀਦਾਰ ਦਾ
ਮੈਂ ਵਾਰੇ ਜਾਵਾਂ, ਨਹੀਂ ਚਾਅ ਮੁੱਕਦਾ, ਮੇਰੇ ਸੁਰਖ ਰੰਗੀਲੇ ਯਾਰ ਦਾ !
 
:sag Tera Rangeela Yaar Bai Meriya Tere Te Hamesha Mehar Rakeh...Tainu Chardi Kala Wich Rakeh..Bohot Sohna Likhiya Gurjant...Just like Always :)


Bahut-bahut Shukria veer, bas Rangeele yaar di kirpa naal hi ta appan ture firde aa , te Yaar sabh te mehr rakhe .........Khush raho mitro
 
Top