ਮੇਰੀ ਜਿੰਦਗੀ ਨੇ ਮੈਨੂੰ ਬਹੁਤ ਕੁੱਝ ਦਿਖਾਇਆ ਵਾ,

ਮੇਰੀ ਜਿੰਦਗੀ ਨੇ ਮੈਨੂੰ ਬਹੁਤ ਕੁੱਝ ਦਿਖਾਇਆ ਵਾ,
ਕੁੱਝ ਪੱਲ ਹਸਾਇਆ ਤੇ ਕੁੱਝ ਪੱਲ ਰੁਲਾਇਆ ਵਾ,
ਦਿੱਤੀਆ ਨੇ ਪਰਮਾਤਮਾ ਨੇ ਮੈਨੂੰ ਸਾਰੀਆ ਖੁਸ਼ੀਆ,
ਪਰ ਦੁੱਖ ਤੇ ਗਮ ਵੀ ਮੇਰੀ ਝੋਲੀ ਚ ਪਾਇਆ ਵਾ,
ਔਖੇ ਵੇਲੇ ਮੇਰੇ ਅਪਣੇ ਮੇਰਾ ਸਾਥ ਛੱਡ ਗਏ,
ਫਿਰ ਦੁੱਖ ਤੇ ਗਮ ਨੂੰ ਹੀ ਮੈ ਅਪਣਾ ਬਣਾਇਆ ਵਾ,
ਮੇਰੇ ਘਰਦਿਆ ਨੇ ਮੈਨੂੰ ਬਹੁਤ ਹੋਸਲਾ ਦਿੱਤਾ,
ਇਸ ਹੌਸਲੇ ਕਰਕੇ ਹੀ ਮੈਨੂੰ ਜੀਨਾ ਸਿਖਾਇਆ ਵਾ,
ਸ਼ਾਇਦ ਬਹੁਤਾ ਮੇਰਾ ਕੁੱਝ ਮੇਰੀ ਤਕਦੀਰ ਦਾ ਕਸੂਰ,
ਤਾ ਹੀ ਤਾ ਲੋਕਾ ਨੇ ਮੈਨੂੰ ਠੁਕਰਾਇਆ ਵਾ,
ਲੋਕੀ ਆਖਦੇ ਨੇ "ਜਗਪਾਲ" ਬਹੁਤ ਹੱਸਦਾ ਵਾ,
ਪਰ ੳਹ ਕੀ ਜਾਣਦੇ ਨੇ ਇਸ ਹਾਸੇ ਅੰਦਰ ਹੀ,
"ਜਗਪਾਲ" ਨੇ ਅਪਣੇ ਸਾਰੇ ਦੁੱਖਾ ਤੇ ਗਮਾ ਨੂੰ ਛੁਪਾਇਆ ਵਾ...................ਜਗਪਾਲ ਰਾਮਗੜੀਆ
 
Top