ਉਡੀਕ.......ਬਿਰਹਾ

ਮੈਂ ਤੇ ਕਲਮ ਅੱਜ ਫੇਰ ਇਕ ਵਾਰ ਸ਼ਾਮ ਦੀ ਤਨਹਾਈ ਵਿਚ ਬੈਠੇ ਸੀ
ਮੈਂ ਕੁੱਝ ਦਿਲ ਦੀਆਂ ਗੱਲਾ ਉਹਨੂੰ ਦੱਸ ਰਿਹਾ ਸੀ ਤੇ ਉਹ ਅੱਗੇ ਸ਼ਬਦਾ ਨੂੰ
ਇਸ ਦੁੱਖਾ ਦੀ ਲੱਗੀ ਮਹਿਫਿਲ ਵਿਚ ਬਸ ਮੈਂ ਸੁਣਾਉਦਾਂ ਰਿਹਾ ਤੇ ਉਹ ਸੁਣਦੀ ਰਹੀ
ਉਹਨੇ ਇਕ ਵਾਰ ਵੀ ਰੋਕ ਕੇ ਮੈਨੂੰ ਇਹ ਨਹੀ ਪੁੱਛਿਆ
ਕਿ ਏਸਾ ਕੋਣ ਸੀ ???
ਜੋ ਤੈਨੂੰ ਏਨੀ ਡੂੰਘੀ ਸੱਟ ਦੇ ਗਿਆ??
ਕੋਣ ਸੀ ਉਹ ਜੋ ਤੇਰੇ ਚਾਵਾਂ ਨੂੰ ਜ਼ਖਮੀ ਕਰ ਗਿਆ ??
ਕੋਣ ਤੇਰੇ ਪੱਲੇ ਹਿਜਰਾ ਦਾ ਗ਼ਮ ਪਾ ਗਿਆ ????
ਪਰ ਮੈਨੂੰ ਵੀ ਉਹਦੇ ਨਾਲ ਕੋਈ ਗਿਲ੍ਹਾ ਨਹੀ ਸੀ
ਕਿਉਕਿ ਮੈਨੂੰ ਵੀ ਕੋਈ ਐਸਾ ਚਾਹੀਦਾ ਸੀ,
ਜੋ ਮੇਰਾ ਦਰਦ ਸੁਣਦਾ ਤੇ ਬਸ ਸੁਣਦਾ ਹੀ ਰੰਹਿਦਾ
ਫੇਰ ਅਚਾਨਕ ਮੈਨੂੰ ਇਸ ਕਲ਼ਮ ਦੀ ਹੋਂਦ ਇੰਝ ਪ੍ਰਤੀਤ ਹੋਈ
ਜਿਵੇਂ ਕੋਈ ਮੇਰੇ ਵਾੰਗੂ ਦੁੱਖਾ ਦਾ ਮਾਰਿਆ ਮੇਰੇ ਗਲ ਨਾਲ ਲੱਗ ਕੇ ਮੈਨੂੰ ਧਰਵਾਸ ਦੇ ਰਿਹਾ ਹੋਵੇ
ਮੇਰੇ ਹੰਝੂ ਪੂੰਝ ਰਿਹਾ ਹੋਵੇ ਤੇ ਕਹਿ ਰਿਹਾ ਹੋਵੇ
ਕਿ ਚੱਲ ਕੋਈ ਨਾ ਮੈਂ ਤਾਂ ਤੇਰੇ ਨਾਲ ਹਾਂ
ਹਰ ਪਲ ਹਰ ਘੜੀ
ਤੂੰ ਜਦ ਵੀ ਕਹੇਗਾਂ ਜਿਥੇ ਕਹੇਗਾਂ ਮੈਂ ਆਪਣੀ ਹੋਂਦ ਨੂੰ ਸਾਬਿਤ ਕਰਗਾਂ
ਇਹ ਸੁਣ ਕੇ ਮੇਰਾ ਰੋਮ ਰੋਮ ਖਿੜ ਉਠਦਾ ਏ
ਤੇ ਮੈਂ ਉਹਨੂੰ ਕਹਿੰਦਾ ਆ ਕਿ ਕਾਸ਼ ਉਹ ਵੀ ਤੇਰੇ ਵਰਗਾ ਹੁੰਦਾ
ਪਰ ਫੇਰ ਮੈਂ ਉਹਦੇ ਬਾਰੇ ਸੋਚ ਕੇ ਉਦਾਸ ਹੋ ਜਾਂਦਾ ਹਾਂ
ਤੇ ਉਡੀਕ ਕਰਦਾ ਹਾਂ
ਫੇਰ ਇਕ ਐਸੀ ਸ਼ਾਮ ਦੀ ਕਿ ਮੁੜ ਬੈਠ ਸਕੀਏ
ਮੈਂ ਤੇ ਕਲ਼ਮ ਇਸ ਤਨਹਾਈ ਦੇ ਆਲਮ ਵਿਚ.
 
Top