ਅਸੀ ਸਾਰੀ ਉਮਰ ਦਰਦ ਹੰਡਾਉਂਦੇ ਰਹੇ

ਅਸੀ ਸਾਰੀ ਉਮਰ ਦਰਦ ਹੰਡਾਉਂਦੇ ਰਹੇ
ਵਫ਼ਾ ਕਰਦੇ ਰਹੇ ਤੇ ਬੇਵਫ਼ਾ ਕਹਾਉਂਦੇ ਰਹੇ
ਇਸ਼ਕੇ ਦੀ ਰਾਹਾਂ ਸੀ ਕੰਡਿਆਂ ਵਰਗੀ
ਉਹ ਦੂਰ ਜਾਂਦੇ ਰਹੇ ਅਸੀ ਨੇੜੇ ਆਉਂਦੇ ਰਹੇ
ਹਿਜ਼ਰ ਦੀਆਂ ਰਾਤਾਂ ਅਸੀ ਤਾਰੇ ਗਿਨ ਗਿਨ ਕਟਿਆਂ
ਅਸੀ ਤੜਪਦੇ ਰਹੇ ਉਹ ਤੜਪਾਂਦੇ ਰਹੇ
ਅਸੀ ਖਿੜੇ ਵੀ ਤਾਂ ਕੰਡਿਆਂ'ਚ ਫੂੱਲਾਂ ਵਾਂਗੁ
ਉਹ ਫੂੱਲ ਤੇ ਅਸੀ ਕੰਡਿਆਲੀ ਥੌਰ ਕਹਾਉਂਦੇ ਰਹੇ
ਹਾਲ-ਏ-ਦਿਲ ਅਸੀ ਕਿਹਨੂ ਕਹਿ ਸੁਨਾਉਂਦੇ
ਉਹ ਰੂਸਦੇ ਰਹੇ ਤੇ ਅਸੀ ਮਨਾਉਂਦੇ ਰਹੇ .
 
Top