rickybadboy
Well-known member
ਦੁੱਖ ਤੇਰੇ ਮੈ ਪੱਲੇ ਬੰਨ ਲਏ
ਸੁੱਖ ਤੇਰੇ ਮੈ ਪੱਲੇ ਬੰਨ ਲਏ
ਜ਼ਰੀ ਜਾਂਦਾ ਹਾਂ ਚੋਰੀ ਚੋਰੀ
ਮੈ ਫੋਲ ਕਿਸੇ ਨੂੰ ਦੱਸਦਾ ਨੀ
ਇਸ ਦਿਲ ਦਾ ਕੀ ਕਰੀਏ
ਤੇਰਾ ਨਾਂ ਜੋ ਲੈਣੋ ਹੱਟਦਾ ਨੀ
-
ਮੈ ਤੱਕਣੋ ਹੱਟਦਾ ਨਹੀ ਰਾਹਵਾਂ ਨੂੰ
ਝੱਲੀ ਜਾਂਦਾਂ ਮੈ ਇਸ਼ਕ ਸਜਾਵਾਂ ਨੂੰ
ਸਦਾ ਮੰਗਦਾ ਰੱਬ ਤੋ ਖੈਰ ਤੇਰੀ
ਆਪਣਾ ਫਿਕਰ ਭੋਰਾ ਵੀ ਰੱਖਦਾ ਨੀ
ਇਸ ਦਿਲ ਦਾ ਕੀ ਕਰੀਏ
ਤੇਰਾ ਨਾਂ ਜੋ ਲੈਣੋ ਹੱਟਦਾ ਨੀ
-
ਮੰਨਿਆ ਮੈ ਤੂੰ ਤਾਂ ਪਰਾਈ ਏ
ਜਿੰਦ ਤੇਰੇ ਨਾਂ ਲਿਖਵਾਈ ਏ
ਹਰ ਜਨਮ ਤੇਰਾ ਮੈ ਤੇਰਾ ਹਾਂ
ਮੈ ਕਹਿਣੋ ਤਾਂ ਇਹ ਜੱਕਦਾ ਨੀ
ਇਸ ਦਿਲ ਦਾ ਕੀ ਕਰੀਏ
ਤੇਰਾ ਨਾਂ ਜੋ ਲੈਣੋ ਹੱਟਦਾ ਨੀ
-
ਮੈ ਮਰ ਮਰ ਕੇ ਵੀ ਜਿਉਦਾਂ ਏ
ਟੁੱਟੇ ਖਾਬਾਂ ਨੂੰ ਮੋੜ ਸਜਾਂਉਦਾਂ ਏ
ਜਦ ਤੱਕ ਨਹੀ ਮਿੱਟਦਾ ਨਾਂ ਦਿਲ ਤੋ
ਆਪਣਾ ਆਪ ਮੁਕਾ ਵੀ ਸਕਦਾ ਨੀ
ਇਸ ਦਿਲ ਦਾ ਕੀ ਕਰੀਏ
ਤੇਰਾ ਨਾਂ ਜੋ ਲੈਣੋ ਹੱਟਦਾ ਨੀ
__________________
ਸੁੱਖ ਤੇਰੇ ਮੈ ਪੱਲੇ ਬੰਨ ਲਏ
ਜ਼ਰੀ ਜਾਂਦਾ ਹਾਂ ਚੋਰੀ ਚੋਰੀ
ਮੈ ਫੋਲ ਕਿਸੇ ਨੂੰ ਦੱਸਦਾ ਨੀ
ਇਸ ਦਿਲ ਦਾ ਕੀ ਕਰੀਏ
ਤੇਰਾ ਨਾਂ ਜੋ ਲੈਣੋ ਹੱਟਦਾ ਨੀ
-
ਮੈ ਤੱਕਣੋ ਹੱਟਦਾ ਨਹੀ ਰਾਹਵਾਂ ਨੂੰ
ਝੱਲੀ ਜਾਂਦਾਂ ਮੈ ਇਸ਼ਕ ਸਜਾਵਾਂ ਨੂੰ
ਸਦਾ ਮੰਗਦਾ ਰੱਬ ਤੋ ਖੈਰ ਤੇਰੀ
ਆਪਣਾ ਫਿਕਰ ਭੋਰਾ ਵੀ ਰੱਖਦਾ ਨੀ
ਇਸ ਦਿਲ ਦਾ ਕੀ ਕਰੀਏ
ਤੇਰਾ ਨਾਂ ਜੋ ਲੈਣੋ ਹੱਟਦਾ ਨੀ
-
ਮੰਨਿਆ ਮੈ ਤੂੰ ਤਾਂ ਪਰਾਈ ਏ
ਜਿੰਦ ਤੇਰੇ ਨਾਂ ਲਿਖਵਾਈ ਏ
ਹਰ ਜਨਮ ਤੇਰਾ ਮੈ ਤੇਰਾ ਹਾਂ
ਮੈ ਕਹਿਣੋ ਤਾਂ ਇਹ ਜੱਕਦਾ ਨੀ
ਇਸ ਦਿਲ ਦਾ ਕੀ ਕਰੀਏ
ਤੇਰਾ ਨਾਂ ਜੋ ਲੈਣੋ ਹੱਟਦਾ ਨੀ
-
ਮੈ ਮਰ ਮਰ ਕੇ ਵੀ ਜਿਉਦਾਂ ਏ
ਟੁੱਟੇ ਖਾਬਾਂ ਨੂੰ ਮੋੜ ਸਜਾਂਉਦਾਂ ਏ
ਜਦ ਤੱਕ ਨਹੀ ਮਿੱਟਦਾ ਨਾਂ ਦਿਲ ਤੋ
ਆਪਣਾ ਆਪ ਮੁਕਾ ਵੀ ਸਕਦਾ ਨੀ
ਇਸ ਦਿਲ ਦਾ ਕੀ ਕਰੀਏ
ਤੇਰਾ ਨਾਂ ਜੋ ਲੈਣੋ ਹੱਟਦਾ ਨੀ
__________________