ਧੀ

ਪੁੱਤ ਜੰਮੇ ਤਾਂ ਖੁਸ਼ੀ ਮਨਾਉਂਦੇ, ਧੀ ਜੰਮੇ ਤਾਂ ਕਰਦੇ ਨੇ ਰੋਸ,
ਹੁਣ ਧੀਆਂ ਕੁੱਖ ਵਿੱਚ ਮਾਰੇਂ, ਰੱਬ ਦਿਆ ਬੰਦਿਆ ਕਰ ਕੋਈ ਹੋਸ਼,
ਦੋ ਪੀੜੀ ਹੱਦ ਤੀਜੀ ਪੀੜੀ, ਰੱਖਣਾ ਪੁੱਤਾਂ ਵੀ ਤੈਨੂੰ ਯਾਦ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...
ਸੁੱਖਾਂ ਸੁੱਖਦੇ ਰੱਬ ਘਰ ਜਾ ਕੇ, ਪੁੱਤ ਨਹੀਂ ਤਾਂ ਧੀ ਹੀ ਦੇ ਦੇ,
ਰਹਿ ਨਾ ਜਾਏ ਕਿਤੇ ਸੁੰਨਾ ਵਿਹੜਾ, ਧੀ ਸਹੀ, ਕੋਈ ਜੀਅ ਦੇ ਦੇ,
ਕੁੱਖੋਂ ਸੁਨੀਂ ਔਰਤ ਦੇ ਬੁੱਲਾਂ ਤੋਂ, ਸੁੱਕਦੀ ਇਹ ਫਰਿਆਦ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ........unknown
 
Top