ਮੇਰਾ ਰੰਗੀਂ ਨਾ ਬਸੰਤ ਚੋਲਾ

Saini Sa'aB

K00l$@!n!
ਸ਼ਹੀਦੀ, ਮੌਤ ਤੋਂ ਬਾਅਦ ਬਦਲੇ ਹਾਲਾਤ ਵਿਚ ਹੀ ਨਾਮਕਰਨ ਹੁੰਦੀ ਹੈ। ਸਮੇਂ ਦੀ ਸਰਕਾਰ ਜਾਂ ਤਾਕਤ ਹਮੇਸ਼ਾ ਆਪਣੇ ਵਿਰੋਧੀ ਨੂੰ ਖਤਮ ਕਰਦੀ ਹੈ, ਉਸਦਾ ਇਲਜ਼ਾਮ ਹੁੰਦਾ ਹੈ ਕਿ ਇਹ ਲੋਕ ਦੇਸ਼, ਕੌਮ ਵਿਚ ਅਸਥਿਰਤਾ ਪੈਦਾ ਕਰ ਰਹੇ ਸੀ ਜਾਂ ਫਿਰ ਇਹ ਦੇਸ਼ ਧ੍ਰੋਹੀ ਹਨ। ਸਦੀਆਂ ਤੋਂ ਇਹ ਖੇਡ ਦੁਨੀਆਂ ਦੇ ਹਰ ਹਿੱਸੇ ਵਿਚ ਖੇਡੀ ਜਾ ਰਹੀ ਹੈ। ਹਰ ਹਕੂਮਤ ਨੇ ਕੁਝ ਨਾ ਕੁਝ ਜ਼ੁਲਮ ਤਾਂ ਕਰਨਾ ਹੀ ਹੁੰਦਾ ਹੈ, ਬਹਾਨਾ ਕੋਈ ਵੀ ਹੋਵੇ। ਅਸਲ ਵਿਚ ਰਾਜਨੀਤੀ ਵਿਚ ਡਰ ਕਿ ਜ਼ਿਆਦਾ ਜ਼ਿਆਦਤੀਆਂ ਕੀਤੀਆਂ ਜਾਂਦੀਆਂ ਹਨ, ਜਿਹਨਾਂ ਦੀ ਅਸਲ ਵਿਚ ਲੋੜ ਹੀ ਨਹੀਂ ਹੁੰਦੀ। ਜਿੰਨੀਂ ਡਰਪੋਕ ਹਕੂਮਤ ਹੋਵੇਗੀ, ਉਨਾਂ ਦੀ ਵੱਧ ਜ਼ੁਲਮ ਹੋਵੇਗਾ। ਜੋ ਹਾਕਮ ਲੋਕ ਹਿੱਤਾਂ ਦੀ ਖਾਤਰ ਕੰਮ ਕਰਦੇ ਹਨ, ਉਹ ਨਾ ਤਾਂ ਬਹੁਤੇ ਕਾਨੂੰਨ ਬਣਾਉਂਦੇ ਹਨ ਤੇ ਨਾ ਹੀ ਆਪਣੀ ਸੁਰੱਖਿਆ ਪ੍ਰਤੀ ਲੋੜੋਂ ਵੱਧ ਸੁਚੇਤ। ਨਵਾਂ ਕਾਨੂੰਨ ਤਾਂ ਸਾਰੀ ਦੁਨੀਆਂ ਵਿਚ ਬਣਦਾ ਹੀ ਤਕੜੇ ਦੀ ਹਾਮੀ ਭਰਨ ਲਈ ਹੈ। ਅੱਜ ਮਾਇਆ ਨੇ ਰਾਜਨੀਤੀ ਤੇ ਇਹੋ ਜਿਹਾ ਕਬਜ਼ਾ ਕਰ ਲਿਆ ਹੈ ਕਿ ਰਾਜਨੀਤਕ ਲੋਕ ਵੀ ਇਸਦੇ ਸ਼ਿਕਾਰ ਹੋ ਗਏ ਹਨ। ਅਰਬਾਂ ਦੀ ਖੇਡ ਹੋ ਗਈ ਹੈ ਰਾਜਨੀਤੀ। ਉਤੋਂ ਹੋਰ, ਅੰਦਰੋਂ ਹੋਰ, ਇਹ ਵਿਚਾਰੇ ਵੀ ਫਸੇ ਬੈਠੇ ਹਨ। ਕੌਣ ਹੈ? ਜੋ ਚੋਣਾਂ ਤੇ ਕਰੋੜਾਂ ਲਾਕੇ ਆਪਣਾ ਝੱਗਾ ਚੋੜ ਕਰਵਾਉਣਾ ਚਾਹੁੰਦਾ ਹੈ। ਅੱਜ ਹਰ ਦੇਸ਼ ਵਿਚ ਹਾਕਮ ਤੇ ਵਿਰੋਧੀ ਦੋਸਤਾਨਾ ਮੈਚ ਖੇਡ ਰਹੇ ਹਨ। ``ਉੱਤਰ ਕਾਟੋ, ਮੈਂ ਚੜਾਂ’’ ਵਾਂਗ ਸਮਾਂ ਖੀ੍ਰਦ ਰਹੇ ਹਨ। ਲੋਕ ਦਿਖਾਵੇ ਲਈ ਵਿਰੋਧਤਾ ਹੈ ਪਰ ਅੰਦਰੋਂ ਅੰਦਰੀ ਸਮਝੌਤੇ ਹਨ। ਹੁਣ ਤਾਂ ਲੋਕ ਨਾਇਕ ਭਗਤ ਸਿੰਘ ਵਰਗੇ ਵੀ ਇਹਨਾਂ ਲਈ ਵਿਕਾਊ ਸਾਧਨ ਬਣ ਗਏ ਹਨ। ਕੋਈ ਚਿੱਟੇ, ਕੋਈ ਭਗਵੇਂ ਤੇ ਕੋਈ ਨੀਲੇ ਜਨੇਊ ਇਹਨਾਂ ਦੇ ਗਲਾਂ ਵਿਚ ਪਾਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਸਾਡੇ ਦੇਸ਼ ਵਿਚ ਅੱਜ ਵੀ ਘੱਟੋ ਘੱਟ ਅੱਧੇ ਕਾਨੂੰਨ ਉਹ ਹਨ ਜੋ ਅੰਗਰੇਜ਼ਾਂ ਨੇ ਬਣਾਏ ਸਨ। ਭਗਤ ਸਿੰਘ ਵਰਗੇ ਸ਼ਹੀਦ ਹੋ ਗਏ, ਪਰ ਦੇਸ਼ ਹਾਲੇ ਵੀ ਉਸੇ ਮਾਨਸਿਕਤਾ ਦਾ ਗੁਲਾਮ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਦੇ ਹਾਕਮ (ਪਿਛਲੇ 60 ਸਾਲਾਂ ਤੋਂ) ਭਗਤ ਸਿੰਘ ਨੂੰ ਹੀਰੋ ਆਖ ਰਹੇ ਹਨ, ਪਰ ਜਦ ਇਹਨਾਂ ਤੋਂ ਪ੍ਰਭਾਵਿਤ ਹੋ ਕੋਈ ਹਾਕਮਾਂ ਦੇ ਅਨਿਆਇ ਦੇ ਵਿਰੁੱਧ ਖੜਾ ਹੁੰਦਾ ਹੈ ਤਾਂ ਉਸਦਾ ਹਸ਼ਰ ਵੀ ਭਗਤ ਵਾਲਾ ਹੀ ਹੁੰਦਾ ਹੈ। ਇਹ ਆਪਾ ਵਿਰੋਧੀ ਵਿਚਾਰਧਾਰਾ, ਨਵੀਂ ਪੀੜੀ ਨੂੰ ਸੇਧ ਦੇਣ ਤੋਂ ਅਸਮਰੱਥ ਹੈ। ਭਗਤ ਸਿੰਘ ਦੀਆਂ ਪੱਗਾਂ ਬੰਨਵਾਕੇ, ਗਲਾਂ ਵਿਚ ਨਿੱਕੇ ਫੁੱਲਾਂ ਦੇ ਹਾਰ ਪਾਕੇ, ਆਪੋ ਆਪਣੇ ਸਿਆਸੀ ਰੰਗਾਂ ਦੇ ਪਰਨੇ ਸਜਾ ਕਿ, ਇਹ ਲੋਕ ਆਪਣੇ ਦੁਸ਼ਮਣ ਆਪ ਹੀ ਪੈਦਾ ਕਰ ਰਹੇ ਹਨ। ਇਸ ਹਾਸੋਹੀਣੀ ਵਿਚ ਮੇਰੇ ਵਰਗਾ ਤਾਂ ਸਿਰਫ ਵਿਚਾਰ ਹੀ ਸਾਂਝੇ ਕਰ ਸਕਦਾ ਹੈ ਤੇ ਇਹਨਾਂ ਲੋਕਾਂ ਤੇ ਕੱਲਾ ਹੀ ਹੱਸ ਸਕਦਾ ਹੈ। ਪਰ ਜੇ ਭਗਤ ਸਿੰਘ ਹੁੰਦਾ ਤਾਂ ਉਸ ਨੇ ਜਰੂਰ ਕਹਿਣਾ ਸੀ, ਹਾਲੇ ਮੇਰੀਏ ਮਾਏ, ਮੇਰਾ ਚੋਲਾ ਨਾ ਰੰਗੀਂ ਬਸੰਤੀ, ਮੌਤ ਮੈਂ ਵਿਆਹ ਕਿ ਲਿਆਉਣੀ ਹੈ ਇਕ ਹੋਰ ਬਸੰਤੀ
 
Top