ਹੁਸਨ ਦੀਆਂ ਸਰਕਾਰਾਂ ਇਹ ਨਿੱਤ ਬਦਲਦੀਆਂ ਨੇ

gurpreetpunjabishayar

dil apna punabi
ਹੁਸਨ ਦੀਆਂ ਸਰਕਾਰਾਂ ਨੇ
ਇਹ ਨਿੱਤ ਬਦਲਦੀਆਂ ਨੇ

ਇਸ਼ਕ ਇਹਨਾਂ ਨਾ ਮਾਲੀ ਨਹੀਂ
ਪੈਸੇ ਨਾਲ ਪਲਦੀਆਂ ਨੇ

ਕੁੱਝ ਨਸ਼ੇ ਹੁਸਨ ਵਿੱਚ ਚੂਰ ਹੋਈਆਂ
ਸਿਫਤਾਂ ਨਾਲ ਚਲਦੀਆਂ ਨੇ

ਕੁੱਝ ਵਾਂਗ ਵਪਾਰੀ ਹੋਣ ਜਿਵੇਂ
ਵੱਧ ਮੁੱਲ ਵੱਲ ਘਲਦੀਆਂ ਨੇ

ਕੁੱਝ ਆਕੜਬਾਜ ਬਥੇਰੀਆਂ ਨੇ
ਗੱਲ ਕਰਨੋਂ ਟਲਦੀਆਂ ਨੇ

ਕੁੱਝ ਹੋਣ ਜੰਗਲ ਦੀ ਅੱਗ ਵਰਗੀ
ਬਿਨ ਬਾਲਿਓਂ ਬਲਦੀਆਂ ਨੇ

ਕੁੱਝ ਮਿਸ਼ਰੀ ਵਰਗੀਆਂ ਮਿੱਠੀਆਂ ਨੇ
ਕੱਨਾਂ ਵਿੱਚ ਘੁਲਦੀਆਂ ਨੇ

ਕੁੱਝ ਹੋਣ ਰੁੱਖ ਦੀ ਛਾਂ ਵਰਗੀ
ਅਫ਼ਸੋਸ ਕਿ ਢਲਦੀਆਂ ਨੇ

ਕੁੱਝ ਸੱਚੇ ਪਿਆਰ ਚ ਡੁੱਬੀਆਂ ਨੇ
ਅੱਗ ਇਸ਼ਕ ਦੀ ਝਲਦੀਆਂ ਨੇ

ਪਰ ਬਹੁਤੀਆਂ ਤਾਂ ਸਰਕਾਰਾਂ ਨੇ
ਜੋ ਨਿੱਤ ਬਦਲਦੀਆਂ ਨੇ.
 
Top