ਕਰੋ ਸੁੱਖ ਵੇਲੇ ਸ਼ੁਕਰਾਨਾ ਤੇ ਦੁੱਖ ਵੇਲੇ ਅਰਦਾਸ

Saini Sa'aB

K00l$@!n!
ਦੂਜਿਆਂ ਦੀ ਦੇਖ ਪੂਰੀ ਆਪਣੀ ਅੱਧੀ ਸੁੱਟੀਏ ਨਾ,
ਜਿੱਡੀ ਹੋਵੇ ਪਲਾਂਘ ਓਦੋਂ ਵੱਡਾ ਕਦਮ ਪੁੱਟੀਏ ਨਾ,
ਜਿਨਾਂ ਮਰਜੀ ਨਖੇੜੀਏ ਨੌਹਾਂ ਨਾਲੋਂ ਅੱਡ ਹੁੰਦੇ ਨਾ ਮਾਸ,
ਕਰੋ ਸੁੱਖ ਵੇਲੇ ਸ਼ੁਕਰਾਨਾ ਤੇ ਦੁੱਖ ਵੇਲੇ ਅਰਦਾਸ ॥

ਬਿਨਾ ਇਮਤਿਹਾਨ ਦੇ ਕੋਈ ਪਾਸ ਹੋ ਨਹੀਂਓ ਸਕਦਾ,
ਜੀਹਦੇ ਪੱਲੇ ਨਾ ਕੁੱਝ ਓਹੋ ਕੁੱਝ ਖੋ ਨਹੀਂਓ ਸਕਦਾ,
ਜਿਸ ਦਰ ਦੇ ਭੀੜੇ ਦਰਵਾਜੇ ਓਥੋਂ ਰੱਖੀਏ ਨਾ ਆਸ,
ਕਰੋ ਸੁੱਖ ਵੇਲੇ ਸ਼ੁਕਰਾਨਾ ਤੇ ਦੁੱਖ ਵੇਲੇ ਅਰਦਾਸ ॥

ਦੂਜੇ ਦੇ ਹੱਕ ਦੀ ਜੋ ਖਾਵੇ ਓਹਨੂੰ ਕਦੇ ਪੱਚਦੀ ਨਾ,
ਸਿਰ ਤੇ ਜੈਲਾਂ ਤੇ ਕਾਕੇ ਸਰਦਾਰਾਂ ਦੇ, ਗੱਲ ਜੱਚਦੀ ਨਾ,
ਹੋਣ ਧੀਆਂ ਪੁੱਤ ਕਹਿਣੇ ਵਿੱਚ ਹੁੰਦੀ ਮਾਪਿਆਂ ਨੂੰ ਆਸ,
ਕਰੋ ਸੁੱਖ ਵੇਲੇ ਸ਼ੁਕਰਾਨਾ ਤੇ ਦੁੱਖ ਵੇਲੇ ਅਰਦਾਸ ॥

ਮਾਪੇ ਦਾਤੇ ਨੂੰ ਜਾਂਦੇ ਰਾਹ ਇਲਾਹੀ ਹੁੰਦੇ ਨੇ,
ਪਾਣੀ, ਸੰਤ ਤੇ ਸਿਪਾਹੀ ਸਦਾ ਦੇ ਰਾਹੀ ਹੁੰਦੇ ਨੇ,
ਸਰਪੰਚੀ ਤੇ ਸਰਦਾਰੀ ਆਵੇ ਟਾਂਵੇ-ਟਾਂਵੇ ਨੂੰ ਰਾਸ,
ਕਰੋ ਸੁੱਖ ਵੇਲੇ ਸ਼ੁਕਰਾਨਾ ਤੇ ਦੁੱਖ ਵੇਲੇ ਅਰਦਾਸ ॥

ਨਾਲ ਮਲ੍ਹਾਹ ਵੀ ਸੁਰਾਖਾਂ ਵਾਲੀ ਬੇੜੀ ਨਾ ਪੂਰ ਲੱਗਦੀ ਏ,
ਧੀਆਂ ਸਿਰ ਦੁਪੱਟੇ ਨਾਲ ਲਾਜ ਬਾਪੂ ਦੀ ਪੱਗ ਦੀ ਏ,
ਬਿਨਾਂ ਕੱਕ੍ਹੇ 'ਚ ਸੜਿਆਂ 'ਜਿੰਦਿਆ' ਨਾ ਲੱਗੀ ਹੋਵੇ ਪਾਸ,
ਕਰੋ ਸੁੱਖ ਵੇਲੇ ਸ਼ੁਕਰਾਨਾ ਤੇ ਦੁੱਖ ਵੇਲੇ ਅਰਦਾਸ ॥

--- ਪ੍ਰੀਤ ਜਿੰਦਾ
 
Top