wish happy b'day to gurdas maan jii

sss_rc

Member
ਸਤਿ ਸ਼੍ਰੀ ਅਕਾਲ ਜੀ....

"ਜੋ ਅੱਜ ਤਕ ਕਿਸੇ ਨੇਂ ਨਾਂ ਕਰਿਆ,
ਮੈਂ ਐਨਾ ਤੈਨੂੰ ਪਿਆਰ ਦਿਆਂ..
ਮੇਰੀ ਉਮਰ ਹਜ਼ਾਰਾਂ-ਸਾਲ ਹੋਏ,
ਹਰ ਸਾਲ ਤੇਰੇ ਤੋਂ ਵਾਰ ਦਿਆਂ..||"

ਮੇਰੇ ਵੱਲੋਂ ਸਭ ਨੂੰ ਬਾਬਾ ਜੀ ਗੁਰਦਾਸ ਮਾਨ ਦੇ ਜਨਮ-ਦਿਨ ਦੀਆਂ ਬਹੁਤ-ਬਹੁਤ ਵਧਾਈਆਂ..

"ਪਾਣੀ ਛੰਨੇ ਵਿੱਚੋਂ ਕਾਂ ਪੀਤਾ,
ਤੇਰੇ ਵਿੱਚੋਂ ਰੱਬ ਦਿਸਿਆ,
ਤੈਨੂੰ ਸਜਦਾ ਮੈਂ ਤਾਂ ਕੀਤਾ.."

ਰੱਬ ਜੀ ਕਰੇ ਸਾਡਾ ਗੁਰਦਾਸ ਮਾਨ ਹਮੇਸ਼ਾ ਲਈ ਇੰਝ ਹੀ ਮਾਂ-ਬੋਲੀ ਦੀ ਸੇਵਾ ਕਰਦਾ ਰਹੇ..

ਕਿਸੇ ਫ਼ੰਨਕਾਰ ਨੇਂ ਗੁਰਦਾਸ ਮਾਨ ਜੀ ਲਈ ਬਹੁਤ ਖੂਬ ਲਿਖਿਆ ਹੈ ਕਿ..

ਗਾਂ ਉਹੀ ਜੋ ਸਿਆਲ ਚ’ ਦੁੱਧ ਦੇਵੇ,
ਤੇ ਬਾਦਸ਼ਾਹ ਉਹੀ ਜੋ ਬੇ-ਸ਼ਾਨ ਹੋਵੇ..
ਉਸਨੂੰ ਪੀਰ-ਫ਼ਕੀਰ ਨਾਂ ਮੰਨਿਓ,
ਜਿਸਨੂੰ ਰੱਬ ਦਾ ਨਾਂ ਧਿਆਨ ਹੋਵੇ..
ਵੈਦ ਓਹੀ ਜੋ ਰੋਗੀ ਦੀ ਰਮਜ਼ ਪਛਾਣੇ,
ਸਿਆਣਾ ਓਹੀ ਜਿਸਨੂੰ ਸਮਝ-ਪਹਿਚਾਨ ਹੋਵੇ..
ਓਸ "ਬਾਬੇ ਗੁਰਦਾਸ" ਨੇਂ ਸਦਾ ਜਿਉਂਦਾ ਹੀ ਰਹਿਣਾਂ,
ਜਿਉਂਦੇ-ਜੀਅ ਜਿਸਨੇਂ ਲਿਖਿਆ "ਮਰਜਾਣਾਂ-ਮਾਨ" ਹੋਵੇ..||


...ਜੁਗ-ਜੁਗ ਜੀਵੇਂ "ਮਾਨਾਂ" ਮਾਣ ਪੰਜਾਬੀ ਬੋਲੀ ਦਾ...
 
Top