review back2basic

*Amrinder Hundal*

Hundal Hunterz
ਸਿੰਗਰ diljit dosanjh ਦੀ ਨਵੀਂ ਐਲਬਮ ਮਾਰਕੀਟ ਚ....
ਪਹਿਲੇ ਗੀਤ ਦੇ ਬੋਲਾਂ ਚ ਕੁੜੀ ਦੀ ਬੰਦ ਬੋਤਲ ਨਾਲ ਤੁਲਣਾ ਕੀਤੀ ਗਈ ਹੈ... [ਸ਼ਾਇਦ ਇਹਨਾਂ ਤੋਂ ਹੋਰ ਕੁਝ ਆਸ ਵੀ ਨਹੀ ਕੀਤੀ ਜਾ ਸਕਦੀ]
ਦੁਜੇ ਗੀਤ ਚ ਇਹ ਸ਼ੇਰ ਆਪਣੀ ਮੋਤ ਦੀ ਗੱਲ ਕਰਦਾ ਹੋਇਆ ਕਹਿ ਰਿਹਾ ਹੈ ਕਿ ਮੇਰੀ ਮੌਤ ਤੇ ਪੈਗ ਘਰੋਂ ਈ ਲਾ ਕੇ ਆਇਓ ਤੇ ਬੋਲੀਆਂ ਪਾਇੳ...
ਤੀਜੇ ਗੀਤ ਚ i-phone ਦੀ ਗੱਲ ਹੋ ਰਹੀ ਹੈ ਸ਼ਾਇਦ ਕੁੜੀ ਕਹਿ ਰਹੀ ਹੈ ਕਿ ਕਿਸੇ ਨੇ ਮੇਰੀ ਨੱਚਦੀ ਦੀ ਵਿਡੀਓ ਬਣਾ ਲਈ ਹੈ..[ਦੱਸੋ ਭਲਾ ਇਹ ਕੋਈ ਵਿਸ਼ਾ ਗੀਤ ਦਾ]
ਚੋਥੇ ਗੀਤ ਚ ਫੇਰ ਵਿਚਾਰੇ ਭੋਲੇ ਭਾਲੇ ਜੱਟ ਨੂੰ ਖ਼ਾੜਕੂ ਦੱਸਿਆ ਗਿਆ.. ਕਹਿੰਦਾ ਕਿੱਦਾਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ ਮੂਹਰੇ ਜੱਟ ਖ਼ਾੜਕੂ ਖੜਾ....
ਪੰਜਵੇ ਗੀਤ ਚ ਬੜੇ ਅਸ਼ਲੀਲ਼ ਢੰਗ ਨਾਲ਼ ਜ਼ਿਕਰ ਕੀਤਾ ਕੀ ਜਿਹੜਾ ਸ਼ੌਲ[shawl] ਕੁੜੀ ਭੁੱਲ ਗਈ ਸੀ ਮੁੰਡੇ ਦੇ ਘਰ ਮੁੰਡਾ ਉਹਨੂੰ ਹੀ ਚੁੰਮੀ ਜਾਂਦਾ ਤੇ ਪੈਗ ਲਾਈ ਜਾਂਦਾ....
ਛੇਵੇਂ ਗੀਤ ਚ ਬਾਈ ਕਹਿੰਦਾ ਪਿੰਡ ਚ ਰੇਡਿਓ ਵੱਜਦਾ ਤੇ ਉਹਦੀ ਮਸ਼ੂਕ ਦੀ ਸਿਫਤ ਕਰਦਾ... ਓ ਭਾਈ ਪਿੰਡਾਂ ਚ ਤੇ ਅਕਾਸ਼ਵਾਣੀ ਮਸਾਂ ਪੁੱਜਦਾਤੇ ਉੱਥੇ ਖੇਤੀ-ਬਾੜੀ ਦੇ ਪ੍ਰੋਗਰਾਮ ਈ ਆਉਂਦੇ ਨੇ....
ਸੱਤਵੇਂ ਗੀਤ ਚ ਤੇ ਹੱਦ ਈ ਹੋ ਗਈ ਏ... ਰਾਂਝੇ ਦੇ ਪਿੰਡ ਦੀ ਕੁੜੀ ਦਿਲ ਤੋੜ ਗਈਇਸ ਫ਼ੁਕਰੇ ਦਾ.. { ਬਾਈ ਅਹਿਜੀ ਗੀਤਕਾਰੀਕਰਨ ਤੋਂ ਪਹਿਲਾਂ ਗੀਤਕਾਰ ਦੀ ਕਲਮ ਕਿਉਂ ਨਹੀ ਟੁੱਟ ਜਾਂਦੀ...}
ਲਓ ਜੀ ਅੱਠਵੇਂ ਗੀਤ ਚ ਵੀ ਇਹ ਕੁੜੀ ਦਾ ਹੀ ਜ਼ਿਕਰ ਕਰੀ ਜਾਂਦਾ.... [ਬਹੁਤ ਹੀ ਵਿਹਲਾ ਜਾਪਦਾ ਇਹ ਮੈਨੂੰ...]
ਨੋਵੇਂ ਗੀਤ ਦਾ ਵਿਸ਼ਾ ਤੇ ਟਰੱਕ ਅਤੇ ਟਰੱਕ ਡਰਾਈਵਰ ਨਾਲ ਸੰਬੰਧ ਰੱਖਦਾ ਪਰ ਅੰਤ ਫੇਰ ਇਹਨੂੰ ਕੁੜੀ ਲੁੱਟ ਕੇ ਲੈ ਗਈ.....
ਹੁਣ ਦੱਸੋ ਹੈ ਕੋਈ ਗੀਤ ਸੱਭਿਆਚਾਰ ਨਾਲ ਸੰਬੰਧ ਰੱਖਣ ਵਾਲਾ.... ਤੇ ਐਲਬਮ ਦਾ ਨਾਂ ਰੱਖਿਆ BAcK tO bAsics...
ਇਹੋ ਜਿਹੇ ਗੀਤ ਸੁਣ ਕੇ ਸਾਡੇ ਜੁਆਕ ਕੀ ਸੇਧ ਲੈਣ ਗੇ ਇਸ ਦਾ ਅੰਦਾਜ਼ਾ ਸਹਿਜੇ ਈ ਲਾਇਆ ਜਾ ਸਕਦਾ...
ਧੰਨ ਦਿਲਜੀਤ ਧੰਨ ਦਿਲਜੀਤ....
 
Top