punjabi style

Student of kalgidhar

Prime VIP
Staff member
ਲਵੋ ਜੀ ਨਿੱਕੇ ਹੁੰਦਿਆਂ ਸਕੂਲੋਂ ਆਉਣਾ ਤੇ ਆਉਂਦੇ ਹੀ ਛਾਬੇ ਨੂੰ ਪੈ ਜਾਣਾ

ਪੋਣੇ ਖੋਲਕੇ ਜੇ ਕਿਤੇ ਗੰਡੇ, ਮਿਰਚਾਂ ਪਾ ਕੇ ਬਣਾਏ ਵੇਸਣ ਦੇ ਪਰੌਂਠੇ ;

ਜਾਂ ਮਿੱਸੀ ਰੋਟੀ ਨੇ ਨਜ਼ਰੀਂ ਪੈਣਾ ਤਾਂ ਹਰਫਲਿਆਂ ਵਾਂਗ
ਇੱਕ ਅੱਧੀ ਤਾਂ ਖੜਿਆਂ ਨੇ ਹੀ ਲਵੇਟ ਲੈਣੀ।

ਦੂਜੀ ਦਾ ਪੋਪਲਾ ਬਣਾ ਕੇ ਵੀਹ ਵਿੱਚ ਖੇਡਣ ਭੱਜ ਜਾਣਾ।

ਜੇ ਕਿਤੇ ਏਹੀ ਚੀਜ਼ ਦੁਪਿਹਰ ਦੀ ਰੋਟੀ ਵੇਲੇ ਖੇਤ ਮਿਲਣੀ

ਤਾਂ ਏਦਾਂ ਛਕਣੀ ਜਿਵੇ ਇਹ ਪਹਿਲਾਂ ਕਦੇ ਨਹੀਂ ਜੁੜੀ ਤੇ ਨਾ ਹੀ ਜੁੜਨੀ।

ਉੱਤੋਂ ਗੁੜ ਆਲੀ ਚਾਹ ਦੀ ਗੜਵੀ ਚਾੜ ਜਾਣੀ।

ਡਕਾਰ ਲੈ ਕੇ ਆੜ ਵਿਚਲੇ ਪਾਣੀ ਨਾਲ ਹੱਥ ਧੋ ਕੇ ਬਾਣ ਦੇ

ਮੰਜੇ ਜਾਂ ਭੁੰਜੇ ਹੀ ਪੱਲੀ ਸੁੱਟ ਕੇ ਇੱਟ ਦਾ ਸਰਾਣਾ ਲਾ ਕੇ ਢੁਈ ਸਿੱਧੀ ਕਰ ਲੈਣੀ।
 
Top