jotish

ਜੇ ਜੋਤਿਸ਼ ਸਚ ਹੁੰਦਾ ਤਾਂ ਟੇਵੇ ਲਗਨ ਕੁੰਡਲੀਆਂ ਆਦਿ ਮਿਲਾ ਕੇ ਹੋਏ ਵਿਆਹਾਂ ਵਿਚ ਕਦੇ ਤਲਾਕ ਨਾ ਹੁੰਦਾ..

ਜੇ ਨਜ਼ਰਾਂ ਲੱਗਣ ਨਾਲ ਕਾਰੋਬਾਰਾਂ ਵਿਚ ਘਾਟੇ ਪੈਂਦੇ ਤਾਂ ਬਿਲ ਗੇਟਸ, ਅੰਬਾਨੀ ਹੋਰੀਂ ਕਦ ਦੇ ਸੜਕ ਤੇ ਆ ਜਾਂਦੇ, ਜਿਹਨਾਂ ਨੂੰ ਸਾਰੀ ਦੁਨੀਆ ਨਜ਼ਰਾਂ ਲਾਉਂਦੀ ਹੈ..

ਜੇ ਸੂਰਜ ਨੂੰ ਚੜਾਇਆ ਜਾਂਦਾ ਜਲ ਸਚੀਂ ਸੂਰਜ ਤੱਕ ਪਹੁੰਚਦਾ ਹੁੰਦਾ ਤਾਂ ਆਪਣੀ ਜਨਤਾ ਨੇ ਸੂਰਜ ਕਦ ਦਾ ਠੰਡਾ ਕਰ ਦੇਣਾ ਸੀ..

ਜੇ ਪੰਡਿਤਾਂ ਦੇ ਹਵਨ ਭਵਿਖ ਬਦਲ ਸਕਦੇ ਤਾਂ ਪੰਡਿਤਾਂ ਦੇ ਨਿਆਣੇ ਜਰੂਰ ਅਰਬਾਂਪਤੀ ਹੁੰਦੇ..

ਜੇ ਸਿਰਫ ਬਾਣੀ ਪੜਨ ਨਾਲ ਰੱਬ ਮਿਲਦਾ ਤਾਂ ਪਾਠੀਆਂ ਸਿੰਘਾਂ ਨਾਲ ਰੱਬ ਦਾ ਰੋਜ਼ ਦਾ ਚਾਹ ਪਾਣੀ ਸਾਂਝਾ ਹੋਣਾ ਸੀ...
 
Top