Chhankata 2009--Mithey Poche Review

ਪੰਜਾਬੀ ਕਮੇਡੀ ਕੈਸਿਟ ਛਣਕਾਟਾ 2009 – ਮਿੱਠੇ ਪੋਚੇ, ਜਿਸ ਦੇ ਮੁੱਖ ਕਲਾਕਾਰ ਜਸਿਵੰਦਰ ਭੱਲਾ (ਚਾਚਾ ਚੱਤੁਰ ਸਿੰਘ), ਬਾਲ ਮੁਕੰਦ ਸ਼ਰਮਾ (ਭਤੀਜ) ਅਤੇ ਡੋਲੀ ਮਲਕੀਤ (ਚੰਦ ਕੁਰ) ਹਨ। ਇਹਨਾ ਤਿੰਨਾਂ ਤੋਂ ਇਲਾਵਾ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਵੀ ਇਸ ਕੈਸਿਟ ਵਿਚ ਪਹਿਲੀ ਬਾਰ ਆਪਣੀ ਅਦਾਕਾਰੀ ਦੇ ਜੋਹਰ ਦਿਖਾਏ ਹਨ। ਐਲਬਮ ਸੀਰੀਜ 'ਛਣਕਾਟਾ' ਦੀ ਇਹ 26ਵੀਂ ਐਲਬਮ ਮਾਰਿਕਟ ਵਿਚ ਆਈ ਹੈ ਅਤੇ ਹਰ ਬਾਰ ਦੀ ਤਰਾਂ ਚਾਚਾ ਚੱਤਰ ਸਿੰਘ ਨੇ ਆਪਣੇ ਵਿਅੰਗਆਤਿਮਕ ਤਰੀਕੇ ਨਾਲ ਸਰਕਾਰ ਨੂੰ ਅਤੇ ਲੀਡਰਾਂ ਨੂੰ ਕਰੜੇ ਹੱਥੀ ਲਿਆ ਹੈ।
ਇਸ ਵਿਚ ਇਹ ਕਿਹਾ ਗਿਆ ਹੈ ਕਿ ਅੱਜ ਲੋਕਾਂ ਨੂੰ ਲੀਡਰਾਂ ਦੇ ਝੂਠੇ ਵਾਧਿਆਂ ਦੀ ਅਤੇ ਲਾਰਿਆਂ ਦੀ ਜਰੂਰਤ ਨਹੀਂ ਸਗੋਂ ਚੰਗੇ ਕੰਮਾਂ ਦੀ ਜਰੂਰਤ ਹੈ ਅਤੇ ਇਹੋ ਕਾਰਣ ਹੈ ਕਿ ਡਾ. ਮਨਮੋਹਣ ਸਿੰਘ ਨੂੰ ਲੋਕਾਂ ਨੇ ਦੁਆਰਾ ਫਤਵਾ ਦਿਤਾ ਤੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਇਆ।
ਇਹ ਸਿਰਫ ਨਿਰਾ ਪੁਰਾ ਲੀਡਰਾਂ ਤੇ ਤਵਾ ਹੀ ਨਹੀ ਹੁੰਦਾ ਸਗੋਂ ਸਮਾਜ ਵਿਚ ਵਾਪਰ ਰਹੀਆਂ ਗਲਤ ਘਟਨਾਵਾਂ ਉਪਰ ਚਾਨਣਾ ਵੀ ਹੁੰਦਾ ਹੈ ਅਤੇ ਵਿਅੰਗ ਨਾਲ ਇਸਦੇ ਸੁਧਾਰ ਦੀ ਅਪੀਲ ਵੀ ਕੀਤੀ ਜਾਂਦੀ ਹੈ। ਜਿਵੇਂ ਕਿ ਮੁੰਡੇ-ਕੁੜੀਆਂ ਦੀ ਘੱਟ ਰਹੇ ਅਨੁਪਾਤ ਨੂੰ ਅਤੇ ਪੰਜਾਬੀ ਸਭਿਆਚਾਰ ਦੇ ਗਿਰ ਰਹੇ ਮਿਆਰ ਦੀ ਗਲ ਕਰਦੇ ਸਮਾਜ ਨੂੰ ਸੰਭਲਣ ਦਾ ਸੰਦੇਸ਼ ਦਿਤਾ ਹੈ। ਪੰਜਾਬੀ ਸਭਿਆਚਾਰ ਦੀ ਗਲ ਕਰਦੇ ਤੇ ਖੁੰਭਾਂ ਵਾਂਗ ਉਭਰ ਰਹੇ ਪੰਜਾਬੀ ਗਾਇਕਾਂ ਦੀ ਗੱਲ ਕਰਦੇ ਕਿਹਾ ਕਿ ਭਾਵੇਂ ਕਿਸੇ ਨੂੰ ਗਾਇਕੀ ਦਾ ੳ, ਅ ਵੀ ਨਾ ਆਉਂਦਾ ਹੋਵੇ, ਪਰ ਉਹ ਵੀ ਸਹਿ ਗਾਇਕਾ ਮਿਸ ਪੂਜਾ ਦਾ ਸਹਾਰਾ ਲੈ ਕੇ ਹਿੱਟ ਗਾਇਕਾਂ ਦੀ ਲਿਸਟ ਵਿਚ ਆਪਣੇ ਆਪ ਨੂੰ ਸ਼ਾਮਿਲ ਕਰ ਲੈਦੇ ਹਨ।

ਦੇਸ਼ ਦੇ ਵਿਗੜ ਰਹੇ ਹਾਲਾਤ ਦੀ ਗੱਲ ਕਰਦੇ ਚਾਚਾ ਚਤੱਰ ਸਿੰਘ ਕਹਿੰਦਾ ਹੈ:

ਜਿੱਥੇ ਕੁਤਿਆਂ ਦੇ ਲਈ ਐ.ਸੀ. ਨੇ ਤੇ ਪੱਖਾ ਨਹੀਂ ਇਨਸਾਨ ਲਈ,
ਇਸ ਤੋਂ ਵਡੀ ਗੱਲ ਕੀ ਆਖਾਂ ਮੈ ਭਾਰਤ ਦੇਸ਼ ਮਹਾਨ ਲਈ।
ਜਿਥੇ ਅੰਨਦਾਤਾ ਦੇ ਦੇਸ਼ ਅੰਦਰ ਯਾਰੋ ਆਟੇ ਲਈ ਕਤਾਰਾਂ ਨੇ,
ਜਿਥੇ ਪੜ੍ਹ ਲਿਖ ਸੜਕਾਂ ਮੱਲ ਲਈਆਂ, ਮੇਰੇ ਦੇਸ਼ ਦੇ ਬੇ-ਰੁਜਗਾਰਾਂ ਨੇ,
ਬਚਿਆਂ ਲਈ ਫੱਟੀ ਸਲੇਟ ਦੀ ਥਾਂ ਜੂਠੇ ਬਰਤਨ ਨੇ ਚਮਕਾਣ ਲਈ,
ਇਸ ਤੋਂ ਵਡੀ ਗੱਲ ਕੀ ਆਖਾਂ ਮੈ ਭਾਰਤ ਦੇਸ਼ ਮਹਾਨ ਲਈ।
ਕੁਝ ਫੈਸ਼ਣ ਦੇ ਲਈ ਨੰਗੇ ਨੇ, ਕੁਝ ਨੰਗੇ ਪੱਲੇ ਧੈਲਾ ਨਈਂ,
ਵੋਟਾਂ ਦੇ ਮਗਰੋਂ ਨੇਤਾ ਕੋਲ, ਜਿਥੇ ਲੋਕਾਂ ਲਈ ਕੋਈ ਵੇਲਾ ਨਈਂ,
ਹੁਣ ਨਾ ਭੱਗਤ ਸਿੰਘ ਨਾ ਨੇਤਾ ਜੀ, ਸਾਡੀ ਸੁੱਤੀ ਅੱਣਖ ਜਗਾਣ ਲਈ,
ਇਸ ਤੋਂ ਵਡੀ ਗੱਲ ਕੀ ਆਖਾਂ ਮੈ ਭਾਰਤ ਦੇਸ਼ ਮਹਾਨ ਲਈ।

ਜਿਥੇ ਇਸ ਵਿਚ ਹਰ ਗਲ ਵਿਅੰਗਆਤਿਮਕ ਹੈ ਉਥੇ ਹੀ ਪੂਰੇ 80 ਮਿੰਟ ਹੱਸ ਹੱਸ ਕੇ ਢਿਡੀ ਪੀੜਾਂ ਪੈ ਜਾਂਦੀਆਂ ਹਨ। ਚਾਚਾ ਚੱਤਰ ਸਿੰਘ ਦਾ ਇਕ ਖਾਸ ਕਰੈਕਟਰ 'ਭਾਨਾਂ' ਜੋ ਕਿ ਦਰਸ਼ਕਾਂ ਵਲੋਂ ਖਾਸ ਕਰਕੇ ਪਸੰਦ ਕੀਤਾ ਜਾਂਦਾ ਹੈ, ਵੀ ਇਸ ਐਲਬਮ ਵਿਚ ਆਪਣੀ ਖਾਸ ਭੂਮਿਕਾ ਦਿਖਾਉਂਦਾ ਹੈ ਅਤੇ ਹਾਸੇ ਨੂੰ ਹੋਰ ਵੀ ਦੁਗਣਾ ਕਰ ਦਿੰਦਾ ਹੈ।







Apne Apne reviews Vi Post Karo :hyper
 

Attachments

  • chankata2009.jpg
    chankata2009.jpg
    161.8 KB · Views: 235
Top