UNP

ਵੀਰ ਵਹੁਟੀ

Go Back   UNP > Chit-Chat > Gapp-Shapp

UNP Register

 

 
Old 03-Apr-2012
Mandeep Kaur Guraya
 
ਵੀਰ ਵਹੁਟੀ

ਮੇਰਾ ਬੇਟਾ ਉਦੋਂ ਕੋਈ ਪੰਜ ਕੁ ਸਾਲ ਦਾ ਸੀ ਤਾਂ ਇਕ ਦਿਨ ਅਸੀਂ ਦੋਵੇਂ ਘਰ ਦੀ ਫੁਲਵਾੜੀ ਵਿਚ ਫੁੱਲਾਂ ਨੂੰ ਨਿਹਾਰ ਕੇ ਅੱਖਾਂ ਠੰਢੀਆਂ ਕਰਦੇ ਫਿਰਦੇ ਸੀ ਤਾਂ ਉਹ ਭੱਜਦਾ ਭੱਜਦਾ ਮੇਰੇ ਕੋਲ ਆ ਕੇ ਕਹਿਣ ਲੱਗਾ, ਦੇਖ ਮਾਂ ਕਿੰਨਾ ਸੋਹਣਾ ਕੀੜਾ ਅਤੇ ਇਸ ਦੇ ਨਾਲ ਹੀ ਉਸ ਨੇ ਆਪਣੀ ਮੁੱਠੀ ਖੋਲ੍ਹੀ। ਉਸ ਦੀ ਹਥੇਲੀ ਉੱਤੇ ਇਕ ਅੱਧੇ ਕੁ ਸੈਂਟੀਮੀਟਰ ਦਾ ਕੱਛੂਪਾਥੀ ਵਰਗਾ ਗੋਲ-ਮਟੋਲ ਚਮਕੀਲਾ ਸੱਤ ਕਾਲੇ ਧੱਬਿਆਂ ਵਾਲਾ ਸੰਤਰੀ-ਲਾਲ ਰੰਗ ਦਾ ਕੀੜਾ ਸੀ। ਕੀੜੇ ਦਾ ਕਾਲੇ ਰੰਗ ਦਾ ਸਿਰ ਤੇ ਛੋਟੀਆਂ ਛੋਟੀਆਂ ਕਾਲੇ ਰੰਗ ਦੀਆਂ ਲੱਤਾਂ ਸਨ ਜਿਨ੍ਹਾਂ ਨੂੰ ਉਹਨੇ ਆਪਣੇ ਕਾਲੇ ਢਿੱਡ ਵਾਲੇ ਪਾਸੇ ਉੱਤੇ ਗੁੱਛ ਕੀਤਾ ਹੋਈਆ ਸੀ। ਥੋੜ੍ਹੀ ਦੇਰ ਬਾਅਦ ਉਸ ਕੀੜੇ ਨੇ ਆਪਣੀਆਂ ਲੱਤਾਂ ਤੇ ਸਿਰ ਬਾਹਰ ਨੂੰ ਕੱਢੇ ਅਤੇ ਜੋਰ ਮਾਰਕੇ ਸਿੱਧਾ ਹੋ ਗਿਆ। ਫਿਰ ਉਹਨੇ ਆਪਣੇ ਲਾਲ ਕਵਚ ਵਰਗੇ ਉਪਰਲੇ ਗੋਲ ਪਾਸੇ ਨੂੰ ਵਿਚਕਾਰੋਂ ਖੋਲ੍ਹ ਕੇ ਪਾਸਿਆਂ ਨੂੰ ਕੀਤਾ ਅਤੇ ਹੇਠੋਂ ਕਾਲੇ ਤੇ ਪਤਲੇ ਖੰਭਾਂ ਨੂੰ ਜਪਾਨੀ ਪੱਖੀ ਵਾਂਗ ਖਿਲਾਰ ਕੇ ਉੱਡ ਗਿਆ। ਪਰ ਉੱਡਣ ਤੋਂ ਪਹਿਲਾਂ ਉਸ ਦੀਆਂ ਲੱਤਾਂ ਦੇ ਜੋੜਾਂ ਵਿਚੋਂ ਇਕ ਪੀਲਾ ਪਦਾਰਥ ਰਿਸ ਕੇ ਬੇਟੇ ਦੀ ਹਥੇਲੀ ’ਤੇ ਲੱਗ ਗਿਆ। ਇਸ ਪਦਾਰਥ ਵਿਚੋਂ ਇਕ ਖ਼ਾਸ ਕਿਸਮ ਦੀ ਬਦਬੂ ਆ ਰਹੀ ਸੀ ਅਤੇ ਇਸ ਬਦਬੂ ਤੋਂ ਨਿਜਾਤ ਪਾਉਣ ਲਈ ਬੇਟੇ ਨੂੰ ਕਈ ਵਾਰ ਆਪਣੇ ਹੱਥ ਧੋਣੇ ਪਏ। ਇਸ ਕੀੜੇ ਦੇ ਚਟਕ ਰੰਗ, ਗੋਲ ਮਟੋਲ ਭੋਲੀ ਸੂਰਤ, ਛੋਟਾ ਕੱਦਕਾਠ ਅਤੇ ਦੰਦੀ ਨਾ ਵੱਢਣ ਕਰਕੇ ਇਹ ਬੱਚਿਆਂ ਨੂੰ ਬਹੁਤ ਪਿਆਰਾ ਲੱਗਦਾ ਹੈ। ਇਸ ਆਮ ਦਿਸਣ ਵਾਲੇ ਕੀੜੇ ਨੂੰ, ਪ੍ਰਾਚੀਨ ਸਮੇਂ ਵਿਚ ਇਸ ਦੇ ਰੰਗਾਂ ਅਤੇ ਸੱਤ ਕਾਲੇ ਧੱਬਿਆਂ ਕਰਕੇ ‘ਵਰਜਨ ਮੇਰੀ‘ ਸਮਝਿਆ ਜਾਂਦਾ ਸੀ। ਇਸ ਦੇ ਕਾਲੇ ਧੱਬਿਆਂ ਨੂੰ ਸੱਤ ਸੁੱਖਾਂ ਅਤੇ ਸੱਤ ਦੁੱਖਾਂ ਦਾ ਪ੍ਰਤੀਕ ਮੰਨਿਆਂ ਜਾਂਦਾ ਸੀ ਅਤੇ ਇਸੇ ਲਈ ਇਸ ਨੂੰ ਲੇਡੀ ਬਰਡ ਬੀਟਲ, ਲੇਡੀ ਬੀਟਲ, ਲੇਡੀ ਕਲੋਕ, ਲੇਡੀ ਕਾਓ, ਲੇਡੀ ਫਲਾਈ ਅਤੇ ਲੇਡੀ ਬੱਗ ਵਰਗੇ ਨਾਮ ਦਿੱਤੇ ਗਏ ਸਨ। ਸ਼ਾਇਦ ਕੁਝ ਇਨ੍ਹਾਂ ਵਿਸ਼ੇਸ਼ਤਾਵਾਂ ਕਰਕੇ ਹੀ ਪੰਜਾਬੀ ਵਿਚ ਇਸ ਕੀੜੇ ਨੂੰ ਵੀਰ ਵਹੁਟੀ ਕਹਿੰਦੇ ਹਨ। ਲੋਕਾਂ ਵਿਚ ਆਮ ਧਾਰਣਾ ਹੈ ਕਿ ਜਿੰਨੇ ਕਾਲੇ ਧੱਬੇ ਇਸ ਬੀਟਲ ਦੇ ਸਰੀਰ ਉੱਤੇ ਹੋਣ ਓਨੀ ਹੀ ਇਸ ਦੀ ਉਮਰ ਹੁੰਦੀ ਹੈ ਪਰ ਇਹ ਧਾਰਣਾ ਤਾਂ ਗ਼ਲਤ ਹੈ। ਇਨ੍ਹਾਂ ਦੇ ਧੱਬੇ ਨਾ ਹੀ ਵਧਦੇ ਹਨ ਅਤੇ ਨਾ ਹੀ ਘਟਦੇ ਹਨ।
ਇਨ੍ਹਾਂ ਕੀੜਿਆਂ ਦੇ ਸਮੂਹ ਨੂੰ ‘ਕੋਲੀਔਪਟਰਾ‘ ਕਹਿੰਦੇ ਹਨ ਅਤੇ ਇਹ ਇਸ ਧਰਤੀ ਉੱਤੇ ਕੀੜਿਆਂ ਦਾ ਸਭ ਤੋਂ ਵੱਡਾ ਸਮੂਹ ਹੈ ਜਿਸ ਵਿਚ 3,50,000 ਜਾਤੀਆਂ ਦੇ ਕੀੜੇ ਹੁੰਦੇ ਹਨ। ਇਨ੍ਹਾਂ ਵਿਚੋਂ ਲੇਡੀ ਬਰਡ ਬੀਟਲ ਦੇ ਪਰਿਵਾਰ, ‘ਕੋਕਸੀਨੈਲੀਡਈ‘ ਵਿਚ 5,000 ਜਾਤੀਆਂ ਹੁੰਦੀਆਂ ਹਨ। ਇਨ੍ਹਾਂ ਭੋਲੇ ਭਾਲੇ ਦਿਖਣ ਵਾਲੇ ਕੀੜਿਆਂ ਵਿੱਚੋਂ ਬਹੁਤੇ ਤਾਂ ਦੂਸਰੇ ਕੀੜਿਆਂ ਦੇ ਵੱਡੇ ਸ਼ਿਕਾਰੀ ਹੁੰਦੇ ਹਨ ਪਰ ਕੁਝ ਪੌਦਿਆਂ ਦਾ ਰਸ ਵੀ ਚੂਸਦੇ ਹਨ ਅਤੇ ਫਸਲਾਂ ਲਈ ਨੁਕਸਾਨਦਾਇਕ ਹੁੰਦੇ ਹਨ।
ਲੇਡੀ ਬਰਡ ਬੀਟਲ ਛੋਟੇ ਛੋਟੇ, ਪੋਲੇ ਸਰੀਰ ਵਾਲੇ ਅਤੇ ਇਕ ਥਾਂ ’ਤੇ ਬੈਠੇ ਰਹਿਣ ਵਾਲੇ ਕੀੜਿਆਂ ਦਾ ਸ਼ਿਕਾਰੀ ਹੈ ਜਿਵੇਂ ਕਿ ਤੇਲਾ, ਸੀਲਾ, ਪੌਦਿਆਂ ਦੀਆਂ ਜੂੰਆਂ, ਮੀਲੀ ਬੱਗ, ਸਕੇਲ ਇਨਸੈਕਟ, ਆਦਿ। ਇਹੀ ਨਹੀਂ ਇਨ੍ਹਾਂ ਦੇ ਬੱਚੇ ਜੋ ਦੇਖਣ ਨੂੰ ਕਾਫ਼ੀ ਡਰਾਉਣੇ, ਛੋਟੇ ਛੋਟੇ ਮਗਰਮੱਛਾਂ ਵਰਗੇ, ਤੇ ਕਾਲੇ ਸਰੀਰ ਉੱਤੇ ਸੰਤਰੀ ਨਿਸ਼ਾਨਾਂ ਵਾਲੇ ਹੁੰਦੇ ਹਨ, ਵੀ ਛੋਟੇ ਛੋਟੇ ਕੀੜਿਆਂ ਦੇ ਵੱਡੇ ਸ਼ਿਕਾਰੀ ਹੁੰਦੇ ਹਨ। ਬੱਚਿਆਂ ਦੇ ਜਬਾੜ੍ਹੇ ਬਹੁਤ ਸਖਤ ਹੁੰਦੇ ਹਨ ਤੇ ਇਹ ਪੋਲੇ ਸ਼ਰੀਰ ਵਾਲੇ ਕੀੜਿਆਂ ਨੂੰ ਫੇਹਕੇ ਉਨ੍ਹਾਂ ਦਾ ਘੋਲ ਪੀ ਲੈਂਦੇ ਹਨ। ਇਕ ਬੱਚਾ ਗੱਭਰੂ ਹੋਣ ਤੱਕ ਕੋਈ 300 ਤੋਂ ਵੱਧ ਤੇਲੇ ਖਾ ਲੈਂਦਾ ਹੈ। ਇਹ ਇੱਕੋ ਹੀ ਅਜੇਹੀ ਕੀੜਿਆਂ ਦੀ ਜਾਤੀ ਹੈ ਜਿਸ ਵਿਚ ਪਰੋੜ ਅਤੇ ਬੱਚਿਆਂ ਦੀ ਦਿੱਖ, ਰਹਿਣ ਸਹਿਣ ਵਿਚ ਐਨਾ ਫਰਕ ਹੋਣ ਦੇ ਬਾਵਜੂਦ ਵੀ ਦੋਵੇਂ ਇੱਕੋ ਜਿਹੀ ਖ਼ੁਰਾਕ ਖਾਂਦੇ ਹਨ। “ਲੇਡੀ ਬਰਡ ਬੀਟਲ” ਨੂੰ ਕਿਸਾਨਾਂ ਦਾ ਦੋਸਤ ਸਮਝਿਆ ਜਾਂਦਾ ਹੈ। ਸ਼ਿਕਾਰੀ ਕੀੜਿਆਂ ਤੋਂ ਫਸਲਾਂ ਨੂੰ ਫਾਇਦੇ ਹੋਣ ਦਾ ਸਭ ਤੋਂ ਪਹਿਲਾਂ 1815 ਈਸਵੀਂ ਵਿਚ ਇਸੇ ਹੀ ਕੀੜੇ ਨੂੰ ਦੇਖਣ ਤੇ ਸਮਝਣ ਨਾਲ ਪਤਾ ਲੱਗਿਆ ਸੀ।
ਇਨ੍ਹਾਂ ਕੀੜਿਆਂ ਦੇ ਖੰਭਾਂ ਦਾ ਪਹਿਲਾ ਜੋੜਾ ਸਖਤ ਅਤੇ ਚਟਕ ਰੰਗਾਂ ਦਾ ਹੁੰਦਾ ਹੈ। ਇਹ ਦੋਵੇਂ ਖੰਭ ਰਲ ਕੇ ਸਰੀਰ ਨੂੰ ਇਕ ਸਾਂਝੇ ਕੌਲੇ ਵਾਂਗ ਢੱਕ ਲੈਂਦੇ ਹਨ ਅਤੇ ਇਕ ਕਵਚ ਦਾ ਕੰਮ ਕਰਦੇ ਹਨ। ਇਹ ਖੰਭ ਉੱਡਣ ਵਿਚ ਕੰਮ ਨਹੀਂ ਆਉਂਦੇ ਅਤੇ ਇਸ ਖੰਭਾਂ ਦੇ ਜੋੜੇ ਨੂੰ ‘ਇਲੇਟਰਾ‘ ਕਹਿੰਦੇ ਹਨ। ਖੰਭਾਂ ਦਾ ਦੂਸਰਾ ਜੋੜਾ ਕਾਲਾ, ਪਤਲਾ ਅਤੇ ਪਾਰਦਰਸ਼ੀ ਹੁੰਦਾ ਹੈ ਜਿਨ੍ਹਾਂ ਦੀ ਪੱਖੀ ਵਾਂਗ ਤਹਿ ਲਗਾਈ ਜਾ ਸਕਦੀ ਹੈ ਅਤੇ ਫੇਰ ਉਨ੍ਹਾਂ ਨੂੰ ਚਾਕੂ ਵਾਂਗ ਮੋੜਿਆ ਜਾ ਸਕਦਾ ਹੈ। ਜਿਸ ਵੇਲੇ ਉੱਡਣਾ ਹੋਵੇ ਤਾਂ ਹੀ ਇਸ ਖੰਭਾਂ ਦੇ ਜੋੜੇ ਨੂੰ ਬਾਹਰ ਕੱਢਆ ਜਾਂਦਾ ਹੈ ਨਹੀਂ ਤਾਂ ਇਹ ਪਹਿਲਾ ਜੋੜਾ ਖੰਭਾਂ ਦੇ ਹੇਠਾਂ ਸੁਰੱਖਿਅਤ ਪਿਆ ਰਹਿੰਦਾ ਹੈ।
ਇਨ੍ਹਾਂ ਕੀੜਿਆਂ ਦੇ ਨਰ ਮਾਦਾ ਨਾਲੋਂ ਕਾਫੀ ਛੋਟੇ ਹੁੰਦੇ ਹਨ। ਮਾਦਾ ਨੂੰ ਅੰਡੇ ਦੇਣ ਤੋਂ ਪਹਿਲਾਂ ਦੂਸਰੇ ਕੀੜਿਆਂ ਦੀ ਖੁਰਾਕ ਤੋਂ ਬਿਨਾਂ, ਹੋਰ ਕਿਸਮਾਂ ਦੀ ਪੋਸ਼ਟਿਕ ਖੁਰਾਕ ਦੀ ਵੀ ਲੋੜ ਪੈਂਦੀ ਹੈ ਜਿਸ ਨੂੰ ਉਹ ਫੁੱਲਾਂ ਦੇ ਪਰਾਗ ਵਿਚੋਂ ਲੈਂਦੀ ਹੈ। ਇਸੇ ਕਰਕੇ ਉਹ ਬਾਗਾਂ ਵਿਚ ਫੁੱਲਾਂ ਉੱਤੇ ਆਮ ਹੀ ਤੁਰਦੀ ਫਿਰਦੀ ਮਿਲਦੀ ਹੈ। ਇਕ ਮਾਦਾ ਆਪਣੀ ਉਮਰ ਵਿਚ 1000 ਤੱਕ ਪੀਲੇ ਰੰਗ ਦੇ ਅੰਡੇ, ਤੇਲਾ ਲੱਗੀਆਂ ਟਾਹਣੀਆਂ ਉੱਤੇ ਦਿੰਦੀ ਹੈ ਤਾਂ ਜੋ ਜੰਮਦੇ ਸਾਰ ਬੱਚੇ ਨੂੰ ਭੋਜਨ ਮਿਲ ਜਾਵੇ ਨਹੀਂ ਤੇ ਉਹ ਆਪਣੇ ਭੈਣ ਭਰਾਵਾਂ ਨੂੰ ਹੀ ਖਾਣ ਲੱਗ ਪੈਂਦੇ ਹਨ। ਕਈ ਵਾਰ ਮਾਦਾ ਕੁਝ ਫੋਕੇ ਅੰਡੇ ਵੀ ਦਿੰਦੀ ਹੈ ਜਿਨ੍ਹਾਂ ਵਿਚੋਂ ਬੱਚੇ ਨਹੀਂ ਨਿਕਲਦੇ ਅਸਲ ਵਿਚ ਇਹ ਦੂਸਰੇ ਬੱਚਿਆਂ ਲਈ ਜੰਮਣ ਤੋਂ ਬਾਅਦ ਦੀ ਪਹਿਲੀ ਖੁਰਾਕ ਲਈ ਹੁੰਦੇ ਹਨ।
ਸ਼ਿਕਾਰੀਪਣ ਨੂੰ ਤਾਂ ਨਿਖਾਰਨ ਦੀ “ਲੇਡੀ ਬਰਡ ਬੀਟਲ ਨੂੰ ਕੋਈ ਖਾਸ ਲੋੜ ਨਹੀਂ ਹੁੰਦੀ ਕਿਉਂਕਿ ਇਨ੍ਹਾਂ ਦੇ ਸ਼ਿਕਾਰ ਭੱਜਣ ਵਾਲੇ ਨਹੀਂ ਹੁੰਦੇ। ਪਰ ਇਨ੍ਹਾਂ ਨੂੰ ਆਪਣੇ ਸ਼ਿਕਾਰੀਆਂ ਤੋਂ ਬਚਣ ਦੀ ਲੋੜ ਹੁੰਦੀ ਹੈ। ਇਨ੍ਹਾਂ ਦੇ ਚਟਕ ਰੰਗ ਆਪਣੇ ਸ਼ਿਕਾਰੀਆਂ ਨੂੰ ਖ਼ਬਰਦਾਰ ਕਰਨ ਲਈ ਹੁੰਦੇ ਹਨ ਕਿ ਭਾਈ ਅਸੀਂ ਤੇ ਬੇਸੁਆਦ ਅਤੇ ਜ਼ਹਿਰੀਲੇ ਹਾਂ ਸਾਨੂੰ ਖਾ ਕੇ ਆਪਣੇ ਮੂੰਹ ਦਾ ਸੁਆਦ ਨਾ ਖ਼ਰਾਬ ਕਰਿਓ। ਦੂਸਰਾ ਇਹ ਫੜਨ ਉੱਤੇ ਸਿਰ ਅਤੇ ਲੱਤਾਂ ਅੰਦਰ ਨੂੰ ਮਰੋੜ ਲੈਂਦੇ ਹਨ ਅਤੇ ਡਰਪੋਕ ਜਾਂ ਮਰਿਆ ਹੋਇਆ ਹੋਣ ਦਾ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਦਾ ਇਕ ਹੋਰ ਵੀ ਹਥਿਆਰ ਹੈ, ਬਿਨਾਂ ਸੱਟ ਲੱਗਣ ਉੱਤੇ ਵੀ ਲੱਤਾਂ ਦੇ ਜੋੜਾਂ ਵਿਚੋਂ ਪੀਲੇ ਰੰਗ ਦਾ ਤਰਲ ਪਦਾਰਥ ਬਾਹਰ ਕੱਢਣਾ। ਇਹ ਤਰਲ ਪਦਾਰਥ ਆਪਣੀ ਬਦਬੂ ਦੇ ਕਾਰਨ ਸ਼ਿਕਾਰੀ ਦਾ ਸਵਾਦ ਵੀ ਖਰਾਬ ਕਰ ਦਿੰਦਾ ਹੈ ਅਤੇ ਨਾਲ ਦੀ ਨਾਲ ਇਹ ਥੋੜ੍ਹਾ ਜਿਹਾ ਜ਼ਹਿਰੀਲਾ ਵੀ ਹੁੰਦਾ ਹੈ। ਅਸਲੀਅਤ ਇਹ ਹੈ ਕਿ “ਲੇਡੀ ਬਰਡ ਬੀਟਲ ਤਾਂ ਕੁਦਰਤ ਦੀ ਕੀੜ ਸੰਖਿਆ ਨੂੰ ਕਾਬੂ ਵਿਚ ਰੱਖਣ ਦੀ ਇਕ ਸਫ਼ਲ ਲਗਾਮ ਹੈ। ਇਨ੍ਹਾਂ ਨੇ ਕਦੇ ਕਿਸੇ ਇਨਸਾਨ ਨੂੰ ਨੁਕਸਾਨ ਨਹੀਂ ਪਹੁੰਚਾਇਆ ਹਾਂ ਕਦੀ ਕਦਾਈ ਇਨ੍ਹਾਂ ਦੀਆਂ ਲੱਤਾਂ ਵਿਚੋਂ ਨਿਕਲਣ ਵਾਲੇ ਤਰਲ ਤੋਂ ਕਿਸੇ ਕਿਸੇ ਨੂੰ ਅਲਰਜੀ ਜ਼ਰੂਰ ਹੋ ਜਾਂਦੀ ਹੈ।

- ਡਾ. ਪੁਸ਼ਪਿੰਦਰ ਜੈ ਰੂਪ

Post New Thread  Reply

« Definition Of TIME... | Work Excuses 1-200 »
X
Quick Register
User Name:
Email:
Human Verification


UNP