ਪਿਆਰ ਦੀ ਸ਼ੁਰੂਆਤ

ਕਮਲ਼ੀ ਕਹਿੰਦੀ ਆਪਾਂ ਵੀ ਆਪਣੀ ਮੁਹੱਬਤ
ਦੀ ਸ਼ੁਰੂਆਤ ਉਂਝ ਹੀ ਕਰੀਏ ਜਿਵੇਂ ਬਾਕੀ ਕਰਦੇ ਨੇ, ਮੈਂ ਕਿਹਾ 'ਕਿਵੇਂ'?
ਕਹਿੰਦੀ 'ਗੁਲਾਬ ਦੇ ਕੇ' ਮੈਂ ਕਿਹਾ 'ਚੱਲ ਫਿਰ ਬਾਗ 'ਚ ਚੱਲਦੇ ਆਂ',
ਦੋਵੇਂ ਚਾਵਾਂ ਨਾਲ ਬਾਗ ਵੱਲ ਤੁਰ ਪਏ,
ਜਦੋਂ ਇੱਕ ਸੂਹੇ ਲਾਲ ਰੰਗ ਦਾ ਗੁਲਾਬ ਪਸੰਦ ਕੀਤਾ, ਤਾਂ ਤੋੜਨ ਲਈ ਵਧਿਆ ਅੱਗੇ ਤਾਂ ਦਿਲ ਨਾ ਕੀਤਾ ਓਹਨੂੰ ਓਹਦੀ ਟਾਹਣੀ ਨਾਲੋਂ ਅੱਲਗ ਕਰਨ ਦਾ,
ਮੈਂ ਤੱਕਿਆ ਕਮਲ਼ੀ ਵੱਲ ਤਾਂ ਕਮਲੀ ਵੀ ਕਹਿੰਦੀ ਰਹਿਣ ਦਿਓ
ਆਪਾਂ ਆਪਣੇ ਪਿਆਰ ਦੀ ਸ਼ੁਰੂਆਤ ਕਿਸੇ ਨੂੰ ਕਿਸੇ ਨਾਲੋਂ ਜੁਦਾ ਕਰਕੇ ਥੋੜੀ ਕਰਨੀ ਆ​
 
Top