ਪਰਤਿਆਈਆਂ ਬੀਆਂ ਗੱਲਾਂ

KARAN

Prime VIP
ਪਰਤਿਆਈਆਂ ਬੀਆਂ ਗੱਲਾਂ.....
1. ਸਾਡੇ ਆਲੀ ਜੰਤਾ ਸਭ ਤੋਂ ਵੱਧ ਗਾਲਾਂ ਕਾਮੇਡੀਅਨ ਨੂੰ ਕੱਢਦੀ ਆ। ਉਹ ਪੁੱਛ ਕਿਮੇਂ? ਨਾਲੇ ਤਾਂ ਕਾਮੇਡੀ ਸੁਣ ਸੁਣ ਹੱਸੀ ਜਾਣਗੇ ਨਾਲੇ ਆਖਣਗੇ ,"ਆਹ ਮੇਰਾ ਸਾਲਾ ਬਾਹਲੀ ਸਿਰੇ ਲਾਉਂਦਾ" ।
2. ਪੰਜਾਬ 'ਚ ਜੇ ਕਿਸੇ ਦਾ ਮੈਰਜ ਪੈਲਸ ਫੇਲ ਹੋਜੇ ਤਾਂ ਉਹਨੂੰ ਗੋਦਾਮ ਬਣਾ ਦੇਂਦਾ ਨੇ ਤੇ ਜੇ ਕਿਸੇ ਦਾ ਗੋਦਾਮ ਫੇਲ ਹੋਜੇ ਫੇਰ ਸਹੁਰੇ ਘਾਹ ਘੂਹ ਲਾਕੇ , ਅੰਦਰ ਚਾਨਣੀਆਂ ਬੰਨਕੇ ਮੈਰਜ ਪੈਲਸ ਬਣਾ ਦੇਂਦੇ ਨੇ।
3. Gucci, Armani ਅਰਗੇ ਬਰੈਂਡਾਂ ਨੂੰ ਕੰਪਨੀਆਂ ਨੇ ਓਨਾ ਪਰਮੋਟ ਨਈਂ ਕੀਤਾ ਜਿਨ੍ਹਾਂ ਪੰਜਾਬੀ ਗੈਕਾਰਾਂ ਨੇ ਪਰਮੋਟ ਕੀਤਾ । ਹਰਿੱਕ ਗੀਤ 'ਚ ਗੁੱਚੀ, ਅਰਮਾਨੀ ਦਾ ਜ਼ਿਕਰ ਕਰਿਆ ਬਾ ਹੁੰਦਾ।
4. ਕਿਸੇ ਆਏ ਗਏ ਤੋਂ ਮਾਤਾ ਅਰਗੀਆਂ ਨੂੰ ਦੋ ਕੱਪ ਚਾਹ ਬਣਾਉਣ ਖਾਤਰ ਸੁਨੇਹਾ ਲਾਈਦਾ। ਪਰਤਿਆਈ ਗੱਲ ਆ ਚਾਰ ਪੰਜ ਬੰਦਿਆਂ ਜੋਗਰੀ ਚਾਹ ਮੱਲੋ-ਮੱਲੀ ਵੱਧ ਬਣਾ ਦੇਂਦੀਆਂ।
5. ਸੱਥ 'ਚ ਖੜੇ ਨਿੱਕੇ ਜਵਾਕ ਦੀ ਗੱਲ ਪੱਟਕੇ ਹਰੇਕ ਬੰਦਾ ਆਹੀ ਸਵਾਲ ਪੁੱਛਦਾ, "ਤੇਰੀ ਮੰਮੀ ਦਾ ਕੀ ਹਾਲ ਆ ਓਏ"।
ਪਿਓ ਦਾ ਹਾਲ ਨੀਂ ਪੁੱਛਦੇ ਕੰਜਦੇ ਜਾਣਕੇ।
6.ਵਿਆਹ ਤੋਂ ਬਾਅਦ ਤਿੰਨ ਚਾਰ ਦਿਨ ਬੰਦਾ ਸੱਥ 'ਚ ਜਾਣੋਂ ਸੰਗਦਾ ਕਿਓਂਕੇ ਮੰਡੀਰ ਪੱਤਰਕਾਰਾਂ ਅੰਗੂ ਬਹੁਤ ਕੱਬੇ ਸਵਾਲ ਪੁੱਛਦੀ ਆ।
7.. ਟੀਬੀ ਤੇ ਆਉਣ ਆਲੇ ਏਜੰਟਾਂ ਰਾਂਹੀ ਜਿਹੜੇ ਮੁੰਡੇ ਬਾਹਰ ਉੱਡ ਜਾਂਦੇ ਨੇ, ਉਨਾਂ ਨੂੰ ਕਾਲੀ ਦਲ ਦਾ ਸ਼ੇਰ ਬੱਗਾ ਰਾਮੂਆਲੀਆ ਈ ਮੋੜ ਕੇ ਲਿਆਉਂਦਾ, ਜਗਾੜੀ ਆ ਪੱਟੂ ਸਿਰੇ ਦਾ।
8. ਸ਼ੈਹਰੀ ਬੰਦਾ ਘਰੇ ਰੁੱਸਜੇ ਤਿੰਨ ਦਿਨ ਰੋਟੀ ਨਈਂ ਖਾਦਾਂ। ਆਖੂ ," ਨਹੀਂ ਮੇਰਾ ਮੂਡ ਠੀਕ ਨਹੀਂ ਹੈ, ਮੁਝੇ ਭੂਖ ਨਈਂ"।
ਜੂਜੇ ਪਾਸੇ ਪੇਂਡੂ ਬੰਦਾ ਘਰਆਲੀ ਨਾਲ ਰੁੱਸਜੇ ਤਾਂ ਚਾਰ ਰੋਟੀਆਂ ਵੱਧ ਪਾੜਦਾ ਬੀ ਆਪੇ ਆਟਾ ਗੁੰਨ੍ਹਦੀ ਫਿਰੂ ਦਬਾਰੇ....
 
Top